Sri Gur Pratap Suraj Granth

Displaying Page 585 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੫੯੮

੬੯. ।ਭਾਈ ਗੁਰਮੁਖ ਤੇ ਭਾਈ ਭਿਖਾਰੀ ਦਾ ਪ੍ਰਸੰਗ॥
੬੮ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>
ਦੋਹਰਾ: ਏਕ ਸਿਜ਼ਖ ਸਤਿਗੁਰ ਨਿਕਟ,
ਗੁਰਮੁਖ ਤਿਸ ਕੋ ਨਾਮ।
ਹਾਥ ਜੋਰਿ ਬਿਨਤੀ ਕਰੀ,
ਮੈਣ ਰਾਵਰ ਕੀ ਸਾਮ ॥੧॥
ਚੌਪਈ: ਗੁਰ ਸਨਮੁਖ ਸਿਖ੧ ਮਾਨਹਿ ਭਾਨਾ।
ਮੋਹਿ ਦਿਖਾਵਹੁ ਦਿਖਿ ਦੁਖ ਹਾਨਾ।
ਸੁਨਿ ਸ਼੍ਰੀ ਅਰਜਨ ਗਿਰਾ ਅੁਚਾਰੀ।
ਪੁਰ ਗੁਜਰਾਤ ਸੁਨਾਮ ਭਿਖਾਰੀ* ॥੨॥
ਤਿਹ ਦਰਸਹੁ ਅਬਿ ਕਰਹੁ ਪਯਾਨਾ।
ਗੁਰਮੁਖ ਗੁਰ ਬਚ ਮਾਨਿ ਮਹਾਨਾ੨।
ਚਲੋ ਬਿਚਾਰਤਿ -ਸਿਖ ਬਡ ਹੋਇ।
ਸਤਿਗੁਰ ਆਪ ਬਤਾਯਹੁ ਜੋਇ ॥੩॥
ਪ੍ਰਭੁ ਭਾਂਾ ਕਿਮ ਮਾਨਤਿ ਰਹੈ।
ਕਹਾਂ ਕ੍ਰਿਤ ਕਰਿ ਬ੍ਰਿਜ਼ਤ+ ਕੋ ਲਹੈ੩-।
ਮਗ ਅੁਲਘ ਪਹੁਚੋ ਗੁਜਰਾਤ।
ਨਾਮ ਭਿਖਾਰੀ ਪੂਛੋ ਜਾਤਿ ॥੪॥
ਗ੍ਰਿਹ ਮੈਣ ਗਯੋ ਸੁ ਮੰਗਲ ਹੇਰਾ੪।
ਗਾਵੈਣ ਤ੍ਰਿਯਾ ਬਾਹੁ ਸੁਤ ਕੇਰਾ।
ਕਿਰਤ ਕਮਾਵਤਿ ਪਿਖੋ ਭਿਖਾਰੀ।
ਸੀਵਤਿ ਸਤਰੰਜੀ ਜੇ ਫਾਰੀ੫ ॥੫॥
ਪੈਰੀ ਪੈਂਾ ਕਹਿ ਥਿਰ੬ ਗੁਰਮੁਖ।
ਪਠੋ ਮੋਹਿ ਗੁਰ ਨੇ ਭੋ ਸਨਮੁਖ!
ਸੁਨਤਿ ਭਿਖਾਰੀ ਅੁਠਿ ਸਨਮਾਨਾ।
ਨਮਹਿ ਕੀਨਿ ਬੈਠਾਵਨਿ ਠਾਨਾ ॥੬॥

੧ਗੁਰੂ ਦੇ ਸਨਮੁਖ ਸਿਖ (ਜੋ)।
*ਭਾਈ ਗੁਰਦਾਸ ਜੀ ਦੀ ੧੧ਵੀਣ ਵਾਰ ਵਿਚ ਇਹ ਪ੍ਰਸੰਗ ਛੇਵੇਣ ਗੁਰਾਣ ਦੇ ਸਿਜ਼ਖਾਂ ਵਿਚ ਹੈ।
੨ਬਹੁਤ ਮੰਨਂ ਵਾਲੇ।
+ਪਾ:-ਕਿਰਤ ਕਰ ਬਿਤ।
੩ਕੀ ਕਿਰਤ ਕਰਕੇ ਅੁਪਜੀਵਕਾ ਤੋਰਦਾ ਹੈ।
੪ਅੁਤਸਾਹ ਦੇਖਿਆ।
੫ਦਰੀ ਜੋ ਪਾਟੀ ਹੋਈ ਸੀ।
੬ਬੈਠਿਆ।

Displaying Page 585 of 591 from Volume 3