Sri Gur Pratap Suraj Granth

Displaying Page 591 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੦੬

੬੫. ।ਭੋਜਨਾਂ ਦੀ ਅੰਸ ਚੁਲੇ ਵਿਚ। ਨਿਤ੍ਰਕ੍ਰਿਆ।
ਬੀਬੀ ਭਾਨੀ ਤੇ ਸ਼੍ਰੀ ਅਰਜਨ ਜੀ ਲ਼ ਵਰ॥
੬੪ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੬੬
ਦੋਹਰਾ: ਘਟਿ ਘਟਿ ਬਾਪਕ ਸਤਿਗੁਰੂ, ਜਿਸ ਅਕਾਸ਼ ਸਭਿ ਮਾਂਹਿ।
ਸੋ ਜਾਨਹਿਣ ਇਸ ਭੇਵ ਕੋ, ਕ੍ਰਿਪਾ ਦ੍ਰਿਸ਼ਟਿ ਹੈ ਜਾਣਹਿ ॥੧॥
ਚੌਪਈ: ਇਕ ਦਿਨ ਦੇ ਸਥਲ ਗੁਰ ਗਏ।
ਸਿਜ਼ਖ ਸਰਬ ਹੀ ਸੰਗੀ ਭਏ।
ਲਵਂ ਬਿਹੀਨ ਓਗਰਾ ਖਾਇਵ।
ਪਾਨੀ ਪਾਨਿ ਕੀਨ ਤ੍ਰਿਪਤਾਇਵ ॥੨॥
ਖਟ ਰਸ ਕੋ ਅਹਾਰ ਸ਼ੁਭ ਭਾਂਤੀ।
ਸਤਿਸੰਗਤਿ ਅਚਵੋ ਕਰਿ ਪਾਂਤੀ੧।
ਸੂਖਮ ਓਦਨ ਪਾਇਸ੨ ਘਨੀ।
ਸਰਪੀ ਸਿਤਾ ਸਾਦ ਸੋਣ ਸਨੀ੩ ॥੩॥
ਅਨਿਕ ਭਾਂਤਿ ਕੀ ਸੂਪ੪ ਬਨਾਈ।
ਡਾਲ ਮਸਾਲੇ ਸਾਦ ਰਸਾਈ੫।
ਗੋਧੁਮ ਚੂਨ ਸੁ ਫੁਲਕਾ ਕਰੈ।
ਮ੍ਰਿਦੁਲ ਪਾਤਰੇ ਬਹੁ ਕਰਿ ਧਰੈ੬ ॥੪॥
ਇਜ਼ਤਾਦਿਕ ਸ਼ੁਭ ਹੋਤਿ ਅਹਾਰਾ।
ਪਿਖਿ ਕਰਿ ਬੁਜ਼ਢੇ ਬਾਕ ਅੁਚਾਰਾ।
ਸ਼੍ਰੀ ਸਤਿਗੁਰ ਜੀ ਪਰਮ ਕ੍ਰਿਪਾਲ!
ਹੋਤਿ ਅਹਾਰ ਅਨੇਕ ਰਸਾਲ ॥੫॥
ਸੋ ਸਭਿ ਸੰਗਤਿ ਅਚੈ ਸੁ ਚੀਨ।
ਆਪ ਓਗਰਾ ਲਵਂ ਬਿਹੀਨ।
ਇਹ ਸਿਜ਼ਖਨ ਕੇ ਅੁਚਿਤ ਨ ਕੋਈ।
ਤੁਮ ਬਿਨ ਅਚਹਿਣ ਸਾਦ ਰਸ ਭੋਈ ॥੬॥
ਜਸੁ ਤੁਮ ਅਚਹੁ ਚਾਹਿ ਕਰਿ ਚਿਤ ਮੈਣ।
ਸੋ ਸਿਖ ਅਚਹਿਣ ਰੀਤਿ ਇਹ ਹਿਤ ਮੈਣ।


੧ਪੰਗਤ ਬਣਾਕੇ।
੨ਪਤਲੇ ਚਾਵਲਾਂ ਦੀ ਖੀਰ।
੩ਘਿਓ ਤੇ ਖੰਡ ਦੇ ਸਵਾਦ ਨਾਲ ਮਿਲੀ ਹੋਈ।
੪ਰਸੋਈ।
੫ਸਾਦ ਵਿਚ ਰਸਾਈ ਹੋਈ, ਭਾਵ ਸਾਦ ਦਾਰ ਕੀਤੀ ਹੋਈ।
੬ਨਰਮ ਤੇ ਬਹੁਤ ਪਤਲੇ ਤਿਆਰ ਕਰ ਰਖੇ।

Displaying Page 591 of 626 from Volume 1