Sri Gur Pratap Suraj Granth

Displaying Page 608 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੨੩

੬੭. ।ਸ੍ਰੀ ਰਾਮਦਾਸ ਜੀ ਲ਼ ਆਯੂ ਤੇ ਗੁਰਤਾ ਬਖਸ਼ਂੀ॥
੬੬ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੬੮
ਦੋਹਰਾ: ਬਾਵਨ ਚੰਦਨ੧ ਸਤਿਗੁਰ, ਹੋਵਹਿਣ ਜਿਨ ਬਨ ਦੇਸ਼।
ਮਜ਼ਲ ਕਰਤਿ ਤਰੁਵਰੁਨ੨ ਕੋ, ਤਿਅੁਣ ਨਰ ਭਗਤਿ ਅਸ਼ੇਸ਼ ॥੧॥
ਚੌਪਈ: ਗੋਇੰਦਵਾਲ ਬਸੇ ਇਕ ਥਾਨ।
ਸਕਲ ਦੇਸ਼ ਭੀ ਭਗਤਿ ਮਹਾਨ।
ਜਹਿਣ ਕਹਿਣ ਤੇ ਸੁਨਿ ਕਰਿ ਜਜ਼ਗਾਸੀ।
ਆਨਣਦ ਧਾਰਿ ਬਸਹਿਣ ਗੁਰ ਪਾਸੀ ॥੨॥
ਚਾਰ ਪਦਾਰਥ ਠਾਂਢੇ ਦਾਰੇ।
ਦੇਤਿ ਜਨਨਿ ਕੋ ਖੁਲੇ ਭੰਡਾਰੇ।
ਜਿਮ ਚਿਤ ਚਿਤਵਹਿਣ ਗੁਰੂ ਕ੍ਰਿਪਾਲ।
ਸੋ ਬਿਧਿ ਬਨਹਿ ਆਨ ਤਤਕਾਲ ॥੩॥
ਇਕ ਦਿਨ ਮਜ਼ਜਨ ਕਰਿ ਗੁਰ ਥਿਰੇ।
ਭਾਨੀ ਆਇ ਦਰਸ ਕੋ ਕਰੇ।
ਪਿਖਿ ਤਨੁਜਾ ਪਰ ਪਰਮ ਕ੍ਰਿਪਾਲ।
ਸ਼੍ਰੀ ਮੁਖ ਤੇ ਬੋਲੇ ਤਿਸ ਕਾਲ ॥੪॥
ਰਾਮਦਾਸ ਅਬਿ ਤਨ ਪਰਹਰੈ।
ਕਹੁ ਪੁਜ਼ਤ੍ਰੀ ਕਾ ਤਬਿ ਤੂੰ ਕਰੈਣ?
ਛਿਨ ਭੰਗਰ੩ ਸਭਿ ਅਹੈਣ ਸਰੀਰ।
ਬਿਨਸਤਿ ਤੁਰਤ ਨ ਕਰਿਹੀਣ ਧੀਰ੪ ॥੫॥
ਭਾਨੀ ਮਹਾਂ ਚਤੁਰ ਸਭਿ ਜਾਨੀ।
-ਹੋਤਿ ਨ ਕਬਹੁੰ ਕੂਰ ਪਿਤ ਬਾਨੀ-।
ਦ੍ਰਿੜ੍ਹ ਨਿਸ਼ਚੇ ਧਰਿ ਇਸੀ ਪ੍ਰਕਾਰੀ।
ਕਰਤਿ ਸ਼ੀਘ੍ਰ ਨਕ ਨਾਥ ਅੁਤਾਰੀ ॥੬॥
ਸ਼੍ਰੀ ਗੁਰ ਪਿਤ ਕੇ ਧਰੀ ਅਗਾਰੀ।
ਹਾਥ ਜੋਰਿ ਮੁਖ ਬਿਨੈ ਅੁਚਾਰੀ।
ਪ੍ਰਭੁ ਜੀ ਅਪਰ ਕਾਰ ਕਾ ਕਰਿਹੌਣ।
ਜੇ ਬਿਧਵਾ ਕੇ ਧਰਮ, ਸੁ ਧਰਿਹੌਣ ॥੭॥
ਕਿਧੌਣ ਚਿਤਾ ਕੇ ਅੂਪਰ ਚਰਿ ਹੌਣ।

੧ਸੰਦਲ ਦੀਆਣ ਕਿਸਮਾਂ ਵਿਚੋਣ ਸ਼੍ਰੇਸ਼ਟ ਕਿਸਮ।
੨ਚੰਦਨ ਕਰ ਦਿੰਦਾ ਹੈ ਬ੍ਰਿਜ਼ਛਾਂ ਲ਼।
੩ਛਿਨ ਵਿਜ਼ਚ ਨਾਸ਼ ਹੋ ਜਾਣ ਵਾਲੇ।
੪ਠਹਿਰਨਾ ਨਹੀਣ ਕਰਦੇ।

Displaying Page 608 of 626 from Volume 1