Sri Gur Pratap Suraj Granth

Displaying Page 62 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੭੫

੭. ।ਗ਼ਹਿਰ ਦੇਣ ਵਾਲੀ ਦਾਈ ਦੀ ਮੌਤ॥
੬ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੮
ਦੋਹਰਾ: ਪ੍ਰਿਥੀਏ ਕੀ ਦਾਸੀ ਫਿਰੀ,
ਖੋਜਤਿ ਦੁਰਮਤਿ ਨਾਰਿ।
ਇਕ ਨੇ ਕਹਿ ਧੀਰਜ ਦਈ,
ਤੋਹਿ ਕਰੌ ਮੈਣ ਕਾਰ ॥੧॥
ਸੈਯਾ ਛੰਦ: ਰਾਮਦਾਸ ਪੁਰਿ ਬਸਹਿ ਕੁਚਲਂੀ,
ਧਾਇਨ ਕੀ ਕ੍ਰਿਤ ਤੇ ਗੁਗ਼ਰਾਨ।
ਦਾਸੀ ਮਸਲਤ ਅਘੁ ਕੀ ਕਰਿ ਕੈ,
ਕਰਮੋ ਨਿਕਟ ਸੁ ਮੇਲੀ ਆਨਿ੧।
ਸਾਦਰ ਸਦਨ ਬਿਠਾਇ ਸਮੀਪੀ,
ਪੂਰਬ ਭਾਖੋ ਕਸ਼ਟ ਮਹਾਨ੨।
ਅਨੁਜ ਲੀਨਿ ਗੁਰਤਾ ਬਿਪ੍ਰੀਤੀ,
ਜੇਠੋ ਬੈਠੋ ਰਹੋ ਸੁਜਾਨ ॥੨॥
ਬਹੁ ਅੁਪਚਾਰਨ ਤੇ ਨਿਪਜੋ ਸੁਤ,
ਤਿਨਹੁ ਕੀਨਿ ਅੁਤਸਵ ਹਰਖਾਇ।
ਕਹੈ ਕਿ -ਗਾਦੀ ਕੋ ਇਹ ਮਾਲਕ,
ਪਾਛੇ ਗੁਰਤਾਂ ਲੇ ਸ਼ੁਭ ਪਾਇ-।
ਪੂਰਬ ਆਸ ਹੁਤੀ ਹਮਰੇ ਮਨ,
-ਸ਼੍ਰੀ ਅਰਜਨ ਜਬਿ ਤਨ ਬਿਨਸਾਇ।
ਸੰਤਤਿ ਨਹੀਣ, ਬਨਹਿ ਹਮ ਹੀ ਗੁਰ,
ਚਾਰਹੁ ਦਿਸ਼ ਕੇ ਪੂਜ ਕਹਾਇ- ॥੩॥
ਜਬਿ ਕੋ ਨਦਨ ਤਿਨ ਕੇ ਜਨਮੋ
ਤਬਿ ਤੇ ਹਮ ਹੁਇ ਗਏ ਨਿਰਾਸ।
ਅਬਿ ਅੁਪਾਇ ਅਸ ਕਰਿ ਚਿਤ ਚਿਤਵਨਿ
ਜਿਸ ਤੇ ਬਾਲਕ ਹੋਇ ਬਿਨਾਸ।
ਪੁਨ ਤਿਨ ਕੇ ਜਨਮੇ ਨ ਆਤਮਜ
ਹਮਰੇ ਕਾਜ ਹੋਇ ਸਭਿ ਰਾਸ।
ਦਰਬ ਆਦਿ ਸੁੰਦਰ ਸਭਿ ਵਸਤੂ
ਚਹੁ ਦਿਸ਼ ਤੇ ਚਲਿ ਆਇ ਅਵਾਸ ॥੪॥


੧ਆਕੇ ਮਿਲਾਈ।
੨ਭਾਵ ਕਰਮੋ ਨੇ।

Displaying Page 62 of 591 from Volume 3