Sri Gur Pratap Suraj Granth

Displaying Page 63 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੭੬

੭. ।ਗੜ੍ਹ ਦੀ ਜੈ ਦਾ ਵਾਕ ਹੋਣਾ॥
੬ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੮
ਦੋਹਰਾ: ਸੁਨਿ ਅਕਬਰ ਸ਼ਰਧਾ ਧਰੀ,
ਕਹਿਨ ਲਗੋ ਸਭਿ ਮਾਂਹਿ।
ਮਜ਼ਕੇ ਤੇ ਹਾਜੀ ਅਏ,
ਅਪਰ ਮੁਜਾਵਰ ਆਹਿ੧* ॥੧॥
ਚੌਪਈ: ਤਿਨਹੁਣ ਮੋਹਿ ਢਿਗ ਕਹੀ ਸੁਨਾਇ।
-ਸ਼੍ਰੀ ਨਾਨਕ ਪਹੁੰਚੇ ਤਿਸੁ ਥਾਇ।
ਤਹਿਣ ਮਕਾਨ ਕੀ ਦਿਸ਼ ਕਰਿ ਚਰਨ।
ਸੁਪਤੇ ਨਿਸਾ ਪਰੇ ਢਿਗ ਧਰਨਿ੨ ॥੨॥
ਜੀਵਨ ਗਯੋ ਮੁਜਾਵਰ ਹੇਰਿ।
ਕਹੇ ਕ੍ਰਰ ਬਚ ਗਹਿ ਕਰਿ ਪੈਰ।
ਕਰੇ ਘਸੀਟਨ ਤਹਿਣ ਤੇ ਜਬੈ।
ਦਰ ਮਕਾਨ੩ ਤਿਸ ਦਿਸ਼ ਭਾ ਤਬੈ- ॥੩॥
ਮੁਸਲਮਾਨ ਭੀ ਮਾਨਹਿਣ ਤਿਨ ਕੋ।
ਇਕ ਸਮ ਜਸ ਬਾਪੋ ਜਗੁ ਜਿਨ ਕੋ।
ਤਿਨ ਤੇ ਮੈਣ ਅਬਿ ਹੋਇ ਸਨਾਥ੪।
ਕਾਰਜ ਪੁਰਵੋਣ ਧਰਿ ਪਗ ਮਾਥ ॥੪॥
ਇਮ ਕਹਿ ਤਾਰ ਕੀਨ ਬੁਧਿਵਾਨ।
ਪਢੋ ਪਾਰਸੀ ਇਲਮ ਮਹਾਂਨ।
ਨਿਤਿ ਸਤਿਸੰਗੀ, ਮਾਧੁਰ ਕਹੈ।
ਬਿਮਲ ਰਿਦਾ ਜੋ ਸਭਿ ਬਿਧਿ ਲਹੈ ॥੫॥
ਸਾਥ ਅੁਪਾਇਨ ਅੁਜ਼ਤਮ ਦੀਨਸਿ।
ਗ਼ਰੀ ਵਸਤ੍ਰ ਪਸ਼ਮੰਬਰ ਲੀਨਸਿ।
ਇਜ਼ਤਾਦਿਕ ਲੇ ਦਰਭ ਘਨੇਰਾ।
ਚਲੋ ਗੁਰੂ ਦਿਸ਼ ਭਾਵ ਬਡੇਰਾ ॥੬॥
ਪੁਨ ਅਕਬਰ ਨੇ ਸਿਜ਼ਖ ਸੋਣ ਕਹੋ।
ਗੁਰੂ ਬ੍ਰਿਤਾਂਤ ਸਰਬ ਤੈਣ ਲਹੋ।


੧ਪੁਜਾਰੀ ਹੈਸਨ।
*ਪਾ:-ਤਾਂਹਿ।
੨ਰਾਤ ਪਈ ਤੇ ਧਰਤੀ ਤੇ ਸੁਜ਼ਤੇ।
੩ਕਾਅਬੇ ਦਾ ਬੂਹਾ।
੪ਨਿਹਾਲ।

Displaying Page 63 of 453 from Volume 2