Sri Gur Pratap Suraj Granth

Displaying Page 64 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੭੭

੭. ।ਬਰਾਤ ਵਾਪਸ। ਸ਼੍ਰੀ ਤੇਗ ਬਹਾਦਰ ਜੀ ਦੀ ਸਗਾਈ॥
੬ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੮
ਦੋਹਰਾ: ਮਹਾਂ ਕੁਲਾਹਲ ਪੁਰਿ ਬਿਖੈ,
ਹੋਤਿ ਭਯੋ ਆਨਦ।
ਜਿਨ ਜਿਨ ਤਿਸ ਛਿਨ ਗੁਰ ਪਿਖੇ,
ਤਿਨ ਫਲ ਪੁੰਨ ਬਿਲਦ ॥੧॥
ਚੌਪਈ: ਪ੍ਰੇਮ ਚੰਦ ਤਬਿ ਪਠੀ ਬਟੇਰੀ੧।
ਸਭਿਨਿ ਬਿਲੋਕਤਿ ਖੁਸ਼ੀ ਘਨੇਰੀ।
ਹਿਤ ਮਿਲਨੀ ਕੇ ਬਹੁਰ ਬੁਲਾਏ।
ਹੁਇ ਤਿਆਰ ਚਾਲੇ ਸਮੁਦਾਏ ॥੨॥
ਸੂਰਜ ਮਲ ਬੜਵਾ ਪਰ ਆਛੇ।
ਤੇਗ ਬਹਾਦਰ ਸ਼ੋਭਤਿ ਪਾਛੇ।
ਤਬਿ ਆਤਸ਼ਬਾਗ਼ੀ ਚਲਿਵਾਈ।
ਦੇਖਤਿ ਲੋਕ ਮਿਲੇ ਸਮੁਦਾਈ ॥੩॥
ਕੇਤਿਕ ਚਰਖੀ੨ ਅਧਿਕ ਭ੍ਰਮਾਵੈਣ।
ਕੋ ਸਗ਼ੋਰ ਅੁਡਿ ਗਗਨ ਸਿਧਾਵੈਣ।
ਅਧਿਕ ਕੁਲਾਹਲ ਸੁਨਹਿ ਬਿਲੋਕਤਿ।
ਮਹਾਂ ਪ੍ਰਕਾਸ਼ ਮਤਾਬੀ ਮੋਕਤਿ੩* ॥੪॥
ਪ੍ਰੇਮ ਚੰਦ ਲੇ ਬਹੁਤ ਅੁਪਾਇਨ।
ਆਨਿ ਪਰੋ ਸਤਿਗੁਰ ਕੇ ਪਾਇਨ।
ਤਿਹ ਅੁਠਾਇ ਕਰਿ ਕੰਠ ਲਗਾਯੋ।
ਜਗਤ ਰੀਤਿ ਮਹਿ ਗੁਰ ਮਨ ਭਾਯੋ ॥੫॥
ਭਯੋ ਨਿਹਾਲ ਅੰਗ ਕੋ ਲਾਗਾ।
ਪ੍ਰੇਮ ਚੰਦ ਅੁਰ ਅਤਿ ਅਨੁਰਾਗਾ।
ਪ੍ਰਥਮ ਜਨਮ ਗਨ ਪੁੰਨ ਸਕੇਲਾ।
ਤਿਨਹੁ ਦੀਨਿ ਫਲ, ਗੁਰ ਮੇਲਾ ॥੬॥
ਲੇ ਦੂਲਹੁ ਕਅੁ ਦਾਰ ਸਿਧਾਰੇ।


੧ਵਿਆਹ ਤੋਣ ਪਹਿਲਾਂ ਜਾੀਆਣ ਲ਼ ਜੋ ਰਸਦ ਘਜ਼ਲੀ ਜਾਵੇ।
ਕਈ ਥਾਂ ਇਸੇ ਤਰ੍ਹਾਂ ਦੀ ਰਸਦ ਲ਼ ਹਲੂਫਾ ਕਹਿਦੇ ਹਨ, ਕਿਤੇ ਕੁਆਰੀ ਰੋਟੀ ਬੀ ਕਹਿਦੇ
ਹਨ।
੨ਆਤਸ਼ਬਾਗ਼ੀ ਦੀ ਚਰਖੀ।
੩ਕਜ਼ਢਦੀ ਹੈ।
*ਪਾ:-ਹੋਵਤਿ।

Displaying Page 64 of 473 from Volume 7