Sri Gur Pratap Suraj Granth

Displaying Page 70 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੮੩

੮. ।ਦਾਈ ਦੀ ਰੂਹ ਨੇ ਅਪਣੀ ਪਿਛਲੀ ਕਥਾ ਸੁਣਾਈ॥
੭ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੯
ਦੋਹਰਾ: ਦੁਰੀ ਗਗਨ ਮਹਿ ਬਚਨ ਕਹਿ, ਡਰਹੁ ਨ ਮੋ ਤੇ ਕੋਇ।
ਸਭਿ ਪ੍ਰਸੰਗ ਸੁਨਿ ਲੀਜੀਏ, ਭਯੋ ਕਹੌਣ ਮੈਣ ਸੋਇ ॥੧॥
ਸੈਯਾ ਛੰਦ: ਪੂਰਬ ਜਨਮ ਮੋਹਿ ਗੰਧਰਬੀ੧,
ਸਕਲ ਸ਼ਕਤਿ ਜੁਤਿ ਮੈਣ ਮਨ ਮਾਨ੨।
ਗਾਵਨ ਬਿਜ਼ਦਾ ਬਿਖੈ ਨਿਪੁਨ ਬਹੁ
ਸੁੰਦਰ ਅਤਿ ਸਰੂਪ ਦੁਤਿਵਾਨ।
ਸੁਰਗ ਸਦਾ ਬਿਚਰਤਿ ਸੁਖ ਪਾਵਤਿ
ਇਕ ਦਿਨ ਸੁਰਨਿ ਸਭਾ ਕੇ ਥਾਨ।
ਕਰਤਿ ਗਾਨ ਬਹੁ ਤਾਨ ਮਿਲਾਵਤਿ
ਸੁਨਤਿ ਕਾਨ ਸੋ ਹੁਇ ਬਿਰਮਾਨ੩ ॥੨॥
ਤਬਿ ਸੁਰਗੁਰੁ੪ ਆਯੋ ਕਿਸ ਕਾਰਨ
ਹੇਰਤਿ ਅੁਠੇ ਸਭਾ ਸੁਰ ਬ੍ਰਿੰਦ।
ਸਾਦਰ ਨਮੋ ਕੀਨਿ ਬਡ ਜਾਨੋ
ਬ੍ਰਹਮ ਵਿਜ਼ਦਾ ਮਹਿ ਪੂਰਨ ਬਿਲਦ।
ਬੈਠੋ ਆਨਿ ਸਭਿਨਿ ਕਹੁ ਦੇਖਤਿ
ਰਾਗ ਰੰਗ ਮਹਿ ਭਏ ਅਨਦ।
ਮਮ ਦਿਸ਼ਿ ਲਖਿ ਕਰਿ ਜਾਨਿ ਮਾਨ ਬਡ
-ਇਹ ਦੁਸ਼ਟਾਚਾਰਣਿ ਮਤਿ ਮੰਦ ॥੩॥
ਗਾਵਨਿ ਅਰੁ ਸਰੂਪ ਬਡ ਮੇਰੋ
ਇਹੁ ਗੁਨ ਜਾਨਿ ਧਰਤਿ ਹੰਕਾਰ।
ਸੁਰਨਿ ਸਭਾ ਕੋ ਅੁਚਿਤ ਨ ਦੁਸ਼ਟਾ
ਨਹਿ ਮਨ ਜਾਨੋ ਮੋਹਿ ਅੁਦਾਰ।
ਅਪਰ ਸਰਬ ਹੀ ਮਾਨਹਿ ਦੀਰਘ
ਇੰਦ੍ਰ ਆਦਿ ਜੇਤਿਕ ਬਲਿਭਾਰ੫।
ਦੰਡ ਜੋਗ ਹੈ ਦੇਅੁਣ ਸ੍ਰਾਪ ਇਸ
ਗਰਬ ਬਿਨਾਸ਼ਹਿ ਇਸੀ ਪ੍ਰਕਾਰ ॥੪॥


੧ਸੁਰਗ ਦੀ ਗਾਅੁਣ ਵਾਲੀ।
੨ਮੇਰੇ ਮਨ ਵਿਚ ਹੰਕਾਰ ਸੀ।
੩ਮੋਹਤ ਹੋ ਜਾਵੇ।
੪ਬ੍ਰਹਸਪਤ।
੫ਭਾਰੀ ਬਲ ਵਾਲੇ।

Displaying Page 70 of 591 from Volume 3