Sri Gur Pratap Suraj Granth

Displaying Page 77 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੯੦

੧੨. ।ਧੀਰਮਜ਼ਲ ਵਜ਼ਲੋਣ ਹੋਰ ਵਿਰੋਧ॥
੧੧ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੧੩
ਦੋਹਰਾ: ਦੁਸ਼ਟ ਮਸੰਦ ਹਕਾਰ ਕਰਿ, ਦੁਰ ਬ੍ਰਿਤਿ ਚਿਤਵੋ ਪਾਪ੧।
ਗੁਰ ਢਿਗ ਲਾਇ ਜਸੂਸ ਕੋ, ਸਥਿਤ ਤਾਰ ਹੈ ਆਪ ॥੧॥
ਚੌਪਈ: ਮਜ਼ਖਂਸ਼ਾਹਿ ਸਮੀਪ ਗੁਰੂ ਕੇ।
ਰਿਦੈ ਕਾਮਨਾ ਸਕਲ ਪੁਰੂ ਕੇ।
ਕਹਤਿ ਭਯੋ ਮੁਝ ਕਿਯੋ ਨਿਹਾਲ।
ਦੈ ਲੋਕਨਿ ਦਿਯ ਅਨਦ ਬਿਸਾਲ ॥੨॥
ਚਰਨ ਸਪਰਸ਼ਤਿ ਕੋਮਲ ਹਾਥ।
ਸਹਜ ਬਾਤ ਕਰਿ ਪ੍ਰੀਤੀ ਸਾਥ।
ਸੰਗਤਿ ਦਿਯੋ ਦਰਸ ਥਿਤ ਆਪ।
ਦੁਸ਼ਟਨਿ ਦਾਪ ਖਾਪਿ ਪਰਤਾਪ੨ ॥੩॥
ਨਹਿ ਅਬਿ ਕਾਲ ਛਪਨਿ ਕਹੁ ਰਾਵਰਿ।
ਛਤ੍ਰ ਤੁਮਾਰੇ ਸੀਸ ਫਿਰਾਵਰਿ੩।
ਸਭਿ ਸਿਜ਼ਖਨਿ ਕੇ ਵਾਲੀ ਹੋਵਹੁ।
ਬਨਹੁ ਸਹਾਇ ਦਾਸ ਦੁਖ ਖੋਵਹੁ ॥੪॥
ਬਿਨਾ ਆਸਰੇ ਸੰਗਤਿ ਸਾਰੀ।
ਇਤ ਅੁਤ ਖੋਜਤਿ ਗੁਰ ਕਹੁ ਹਾਰੀ।
ਧੀਰ ਦਿਲਾਸਾ ਸਿਜ਼ਖਨਿ ਦੇਹੁ।
ਦਰਸ ਕਰਾਵਹੁ ਭੇਟੈਣ ਲੇਹੁ ॥੫॥
ਅੁਪਦੇਸ਼ਹੁ ਲਖਿ ਕਰਿ ਅਧਿਕਾਰੀ।
ਇਮ ਮਹਿਮਾ ਹੁਇ ਜਗ ਬਿਸਤਾਰੀ।
ਇਜ਼ਤਾਦਿਕ ਕਰਿ ਕਰਿ ਅਰਦਾਸ।
ਬੈਠਾਰੇ ਦਰਸਤਿ ਗਨ ਦਾਸ ॥੬॥
ਇਸ ਕੋ ਪ੍ਰੇਮ ਹੇਰਿ ਗੁਰ ਪੂਰਾ।
ਕਰਤਿ ਭਏ ਜਿਮ ਕਹਿ ਬਚ ਰੂਰਾ।
ਡੇਢ ਜਾਮ ਜਬਿ ਦਿਵਸ ਚਢੋ ਹੈ।
ਗੁਰ ਅਰੁ ਸੰਗਤਿ ਅਨਦ ਬਢੋ ਹੈ ॥੭॥
ਮਜ਼ਖਂ ਅੁਠੋ ਬੰਦਨਾ ਕੀਨਸਿ।


੧ਖੋਟੀ ਬ੍ਰਿਤੀ ਵਾਲੇ ਦੁਸ਼ਟ ਮਸੰਦ ਨੇ ਪਾਪ ਚਿਤਵ ਕੇ ਸਜ਼ਦਿਆ (ਜਸੂਸ ਲ਼)।
੨ਦੁਸ਼ਟਾਂ ਦੇ ਪ੍ਰਤਾਪ ਤੇ ਹੰਕਾਰ ਲ਼ ਨਾਸ਼ ਕਰੋ।
੩ਫਿਰ ਰਿਹਾ ਹੈ।

Displaying Page 77 of 437 from Volume 11