Sri Gur Pratap Suraj Granth

Displaying Page 79 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੯੨

੯. ।ਸਿਰੀ ਚੰਦ ਜੀ ਦਰਸ਼ਨ। ਬੁਜ਼ਢਂਸ਼ਾਹ॥
੮ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੧੦
ਦੋਹਰਾ: ਸ਼੍ਰੀ ਸਤਿਗੁਰ ਕਰਿ ਬਾਹੁ ਕੋ,
ਲੇ ਕਰਿ ਪੁਜ਼ਤ੍ਰਨਿ ਸੰਗ।
ਹਿਤ ਅਖੇਰ ਕੇ ਤਾਰ ਹੈ,
ਗਮਨੇ ਚਢੇ ਤੁਰੰਗ ॥੧॥
ਚੌਪਈ: ਅਲਪ ਸੈਨ ਲੈ ਸੰਗ ਸਿਧਾਰੇ।
ਚਾਰਹੁ ਪੁਜ਼ਤ੍ਰ ਹਯਨ ਅਸਵਾਰੇ।
ਸ਼੍ਰੀ ਅੰਮ੍ਰਿਤਸਰ ਕੋ ਤਬਿ ਛੋਰਿ।
ਗਨੇ ਪ੍ਰਭੂ ਗਿਰਨਿ ਕੀ ਓਰ ॥੨॥
ਮਨ ਭਾਵਤਿ ਸੋ ਕਰਤਿ ਅਖੇਰਾ।
ਨਿਸਾ ਪਰੀ ਕਰਿ ਬਾਹਰ ਡੇਰਾ।
ਖਾਨ ਪਾਨ ਕਰਿ ਕੈ ਸੁਪਤਾਏ।
ਪੁਜ਼ਤ੍ਰਨ ਜੁਤਿ ਜੇ ਨਰ ਸਮੁਦਾਏ ॥੩॥
ਭਈ ਪ੍ਰਭਾਤਿ ਜਾਗ ਕਰਿ ਥਿਰੇ।
ਸੌਚ ਸ਼ਨਾਨ ਸਮੂਹਨਿ ਕਰੇ।
ਦੇਸ਼ ਮਨੋਹਰ ਪਰਬਤ ਕਾਛੇ੧।
ਤਿਸੇ ਨਿਹਾਰਨਿ ਸਤਿਗੁਰ ਬਾਣਛੇ੨ ॥੪॥
ਸੁਨੋ ਪ੍ਰਥਮ ਹੀ ਤਿਸ ਦਿਸ਼ਿ ਮਾਂਹੀ।
ਸ਼੍ਰੀ ਨਾਨਕ ਨਦਨ ਰਹਿ ਤਾਂਹੀ।
ਸਿਰੀ ਚੰਦ ਜਿਨ ਬੈਸ ਬਿਲਦੰ।
ਜੋਗ ਬ੍ਰਿਤੀ ਕੋ ਲੇਤਿ ਅਨਦੰ ॥੫॥
ਸ਼੍ਰੀ ਹਰਿਗੋਵਿੰਦ ਚਹੋ -ਨਿਹਾਰੈਣ।
ਗਮਨੈਣ ਤਿਸ ਹੀ ਦੇਸ਼ ਬਿਹਾਰੈਣ੩-।
ਇਮ ਚਿਤ ਧਾਰਤਿ ਗਿਰਾ ਅੁਚਾਰੀ।
ਤੂਰਨ ਤਾਰੀ ਕਰਿ ਅਸਵਾਰੀ ॥੬॥
ਸੁਨਤਿ ਹੁਕਮ ਕੋ ਸਕਲ ਸੰਭਾਲੇ।
ਗ਼ੀਨ ਤੁਰੰਗਨ ਤਤਛਿਨ ਡਾਲੇ।
ਖਾਨ ਪਾਨ ਕਰਿ ਹਯਨਿ ਅਰੋਹੇ।


੧ਪਰਬਤ ਦੇ ਕੋਲ ਦਾ ਦੇਸ਼ ਸੋਹਣਾ ਹੈ ।ਸੰਸ: ਕਜ਼ਛ॥ ਦੇਖੋ ਹੇਠਾਂ ਪ੍ਰਯਾਯ ਅੰਕ ੫।
੨ਚਾਹਿਆ।
੩ਚਜ਼ਲ ਵਿਚਰੀਏ।

Displaying Page 79 of 473 from Volume 7