Sri Gur Pratap Suraj Granth

Displaying Page 80 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੯੫

ਕਿਸ ਪ੍ਰਕਾਰ ਮੁਕਤੀ ਕਹੁ ਲਹੇਣ- ॥੬॥
ਕਰਤਾ ਪੁਰਖ ਬਿਚਾਰਨ ਕੀਨ।
ਜਾਨੇ -ਕਲਿ ਮਹਿਣ ਜੀਵ ਜਿ ਦੀਨ੧।
ਸਜ਼ਤਿਨਾਮ ਸਿਮਰਹਿਣ ਸੁਖ ਹੋਇ।
ਇਸ ਬਿਨ ਆਨ ਅੁਪਾਇ ਨ ਕੋਇ ॥੭॥
ਆਪ ਜਾਇ ਕਰ ਸੁਮਤਿ ਬਤਾਵੌਣ।
ਪਰੇ ਕੁਮਗ੨ ਤੇ ਸੁਮਗ ਚਲਾਵੌਣ।
ਮੋ ਬਿਨ ਸਰੈ ਕਾਰ ਇਹੁ ਨਾਂਹੀ-।
ਯਾਂ ਤੇ ਨਰ ਤਨ ਧਰਿ ਜਗ ਮਾਂਹੀ ॥੮॥
ਘਰ ਕਾਲੂ ਕੇ ਜਨਮੇ ਆਈ।
ਜਨਨੀ ਤ੍ਰਿਪਤਾ ਪਿਖਿ ਹਰਖਾਈ।
ਅਲਪ ਬੈਸ ਮਹਿਣ ਸੁੰਦਰ ਬੇਸ੩।
ਜਹਿਣ ਕਹਿਣ ਦੇਤਿ ਭਏ ਅੁਪਦੇਸ਼ ॥੯॥
ਸਜ਼ਤਿਨਾਮ ਕੋ ਸਿਮਰਨ ਕਰਨੋ।
ਸਨੈ ਸਨੈ ਤਨ ਅਹੰ੪ ਬਿਸਰਨੋ।
ਭਾਂਾ ਪਰਮੇਸ਼ੁਰ ਕਹੁ ਜੈਸੇ।
ਹੁਇ ਪ੍ਰਸੰਨ ਅਨੁਸਾਰੀ ਤੈਸੇ ॥੧੦॥
ਇਸ ਪ੍ਰਕਾਰ ਕੋ ਦੇ ਅੁਪਦੇਸ਼।
ਅਨਿਕ ਨਰਨਿ ਕੇ ਕਟੇ ਕਲੇਸ਼।
ਮੂਲੇ ਕੀ ਤਨੁਜਾ ਬਡਭਾਗਨਿ।
ਸ਼੍ਰੀ ਗੁਰ ਮਹਿਲਾ੫ ਮਹਾਂ ਸੁਹਾਗਨਿ੬ ॥੧੧॥
ਤਿਸ ਤੇ ਪੁਜ਼ਤ੍ਰ ਭਏ ਜੁਗ੭ ਧੀਰ।
ਬ੍ਰਹਗਾਨ ਮਹਿਣ ਅਚਲ ਗੰਭੀਰ।
ਜੇਠੋ੮ ਭਾ ਸ਼੍ਰੀ ਚੰਦ ਅੁਦਾਰਾ।
ਨਹਿਣ ਗ੍ਰਿਹਸਤ ਮਗ੯ ਅੰਗੀਕਾਰਾ ॥੧੨॥

੧ਦੁਖੀ।
੨ਬੁਰੇ ਰਾਹ।
੩ਸੁਹਣਾ ਰੂਪ।
੪ਹੰਕਾਰ।
੫ਇਸਤਰੀ।
੬ਸ੍ਰੇਸ਼ਟ ਸੁਹਾਗ ਵਤੀ।
੭ਦੋ।
੮ਬੜਾ।
੯ਗ੍ਰਿਹਸਤ ਮਾਰਗ।

Displaying Page 80 of 626 from Volume 1