Sri Gur Pratap Suraj Granth

Displaying Page 87 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੦੦

੧੩. ।ਗੁਰੂ ਜੀ ਦਾ ਡੇਰਾ ਤੁਰਕਾਣ ਦੇ ਘੇਰੇ ਵਿਚ॥
੧੨ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੧੪
ਦੋਹਰਾ: ਰਹੋ ਕੋਸ ਭਰ ਨਗਰ ਤੇ, ਗੌਰਾ ਸਿਵਰ ਲਗਾਇ।
ਚਾਹਤਿ ਕਰੋ ਪ੍ਰਸੰਨ ਗੁਰ, ਘਾਤ੧ ਕਛੂ ਨਹਿ ਪਾਇ ॥੧॥
ਚੌਪਈ: ਨਿਸ ਦਿਨ ਸਿਮਰਨਿ ਕਰਤਿ ਬਿਤਾਵੈ।
ਨਿਜ ਸੈਨਾ ਕੋ ਧੀਰ ਧਰਾਵੈ।
ਖਾਨ ਪਾਨ ਤੇ ਪੋਖਨਿ ਕਰੈ।
ਸ਼ਸਤ੍ਰ ਬਸਤ੍ਰ ਤੇ ਤਾਰੀ ਧਰੈ ॥੨॥
ਸ਼੍ਰੀ ਹਰਿਰਾਇ ਚਢਨਿ ਕੋ ਚਾਹਾ।
ਬਿਚਰਹਿ ਦੇਸ਼ਨਿ ਜੰਗਲ ਮਾਂਹਾ।
ਸਨੇ ਸਨੇ ਸਤਜ਼ਦ੍ਰਵ ਕੇ ਤੀਰ।
ਗਮਨੇ ਸੰਗ ਮਹਾਂ ਭਟ ਭੀਰ ॥੩॥
ਬਜਹਿ ਦੁਚੋਬ ਦੁੰਦਭਿਨਿ ਦੀਹਾ੨।
ਜਿਹ ਸੁਨਿ ਸੂਰਨਿ ਹੁਇ ਰਣ ਪ੍ਰੀਹਾ੩।
ਹਯ ਪ੍ਰੇਰਹਿ ਗਹਿ ਤੁਪਕ ਚਲਾਵਹਿ*।
ਕੇਚਤਿ ਵਾਹਨਿ ਪੁਸ਼ਟ ਕੁਦਾਵਹਿ ॥੪॥
ਸ਼੍ਰੀ ਹਰਿਰਾਇ ਅਰੂਢਿ ਤੁਰੰਗ।
ਬੇਗੀ ਚੰਚਲ ਬਲ ਸਰਬੰਗ।
ਬਾਗ ਅੁਠਾਇ ਤੁੰਦ ਤਬਿ ਕਰੋ।
ਨਟ ਸਮ ਫਾਂਦਤਿ ਚਪਲਤਿ ਚਪੋ ॥੫॥
ਕਰਹਿ ਕਦਾਇਵ ਤੋਮਰ ਤੀਰ।
ਜਿਮ ਰਣ ਮਾਰਤਿ ਹੈਣ ਬਰ ਬੀਰ।
ਅਧਿਕ ਧਵਾਇ ਦੀਨਿ੪ ਮੈਦਾਨ।
ਮਨ ਮਨਿਦ ਜਿਹ ਬੇਗ ਮਹਾਨ ॥੬॥
ਸਭਿਨਿ ਦਿਖਾਇ ਫੇਰਿ ਕਰਿ ਆਛੇ।
ਖਰੇ+ ਮਿਲਾਵਨ ਸੈਨਾ ਪਾਛੇ੫।


੧ਦਾਅੁ, ਮੌਕਾ।
੨ਭਾਰੀ।
੩(ਦੀ) ਇਜ਼ਛਾ।
*ਪਾ:-ਪਲਾਵਹਿ।
੪ਭਜਾ ਦਿਜ਼ਤਾ।
+ਪਾ:-ਕਰੇ।
੫ਪਿਛਲੀ ਸੈਨਾ ਲ਼ ਮਿਲਾਵਂ ਲਈ ਖੜੋਤੇ।

Displaying Page 87 of 376 from Volume 10