Sri Gur Pratap Suraj Granth

Displaying Page 87 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੧੦੦

੧੦. ।ਰਾਤ ਲ਼ ਦੇਵਤੇ ਚਰਨ ਪਰਸਨ ਆਏ॥
੯ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੧੧
ਦੋਹਰਾ: ਸ੍ਰੀ ਅਰਜਨ ਹੁਇ ਜਾਮਨੀ, ਆਵਹਿ ਅਜਰ ਮਝਾਰ।
ਬੈਠਿ ਪ੍ਰਯੰਕ ਬਿਰਾਜਤੇ, ਸਭਿ ਸੁਖ ਕੇ ਦਾਤਾਰ ॥੧॥
ਸੈਯਾ: ਹਾਥ ਕੋ ਜੋਰਿ ਕੈ ਗੰਗ ਬਖਾਨਤਿ
ਆਪ ਮਹਾਂ ਮਤਿ ਦੇਤਿ ਸਬੈ।
ਮੋਹਿ ਰਿਦਾ ਡਰਪੰਤਿ ਰਹੈ
ਇਸ ਹੇਤੁ ਕਰੌਣ ਬਿਨਤੀ ਸੁ ਅਬੈ।
ਬ੍ਰਿੰਦ ਬਡੇ ਅੁਤਪਾਤ ਕੇ ਘਾਤਕ
ਆਪ ਸਮ੍ਰਜ਼ਥੁ ਜਬੈ ਰੁ ਕਬੈ੧।
ਹੋਇ ਨ ਕੋ ਬਿਘਨਾ ਤਿਸ ਥਾਨ
ਜਹਾਂ ਤੁਮ ਨਾਮ ਅੁਚਾਰਿ ਤਬੈ ॥੨॥
ਆਇ ਬਸੇ ਹਮ ਗ੍ਰਾਮ ਬਿਖੈ
ਕਰਿ ਬ੍ਰਿੰਦ ਅੁਪਾਇ ਕੋ ਨਦਨ ਪਾਯੋ।
ਸੁੰਦਰ ਰੂਪ ਬਿਲਦ ਅਨਦਕ
ਏਕ ਅਹੈ ਨ ਦੁਤੀ ਅੁਪਜਾਯੋ।
ਸ਼੍ਰੀ ਗੁਰ ਨਾਨਕ ਆਪ ਦਯਾ ਕਰਿ
ਹਾਥ ਦੈ ਜਾਨਿ ਕੈ ਦਾਸ ਬਚਾਯੋ।
ਧਾਇ੨ ਮਹਾਂ ਅਪਰਾਧਨਿ ਤੇ,
ਇਸ ਪੰਨਗ ਤੇ ਸੁਖ ਸੋਣ ਅੁਬਰਾਯੋ ॥੩॥
ਆਪ ਚਲੋ ਅਪਨੇ ਪੁਰਿ ਕੋ
ਤਹਿ ਬਾਸ ਕਰੋ ਬਿਘਨੋ ਨਹਿ ਹੋਵੈ।
ਸੇਵਕ ਬ੍ਰਿੰਦ ਬਸੈਣ ਸਭਿ ਸੇਵਹਿ,
ਚਿੰਤ ਤਹਾਂ ਬਸਿ ਕੈ ਹਮ ਖੋਵੈਣ।
ਈਖਦ੩, ਗ੍ਰਾਮ ਬਿਖੈ ਬਸਤੇ,
ਨਰ ਬ੍ਰਿੰਦ ਨਹੀ ਪੁਰਿ ਜੇਤਿਕ ਜੋਵੈਣ੪।
ਥਾਨ ਬਡੇਰ ਕੇ ਬਾਸ ਕਰੋ
ਸੁਖਰਾਸਿ! ਤਹਾਂ ਨਿਸ਼ਚਿੰਤ ਹੀ ਸੋਵੈਣ ॥੪॥
ਸ਼੍ਰੀ ਗੁਰਨਾਥ ਭਨੋ ਡਰ ਨਾ ਅੁਰ,

੧ਸਮੂਹ ਵਡੇ ਅੁਪਜ਼ਦ੍ਰਵਾਣ ਦੇ ਨਾਸ਼ ਕਰਨ ਲ਼ ਜਦ ਕਦੀ ਆਪ (ਹੀ) ਸਮਰਜ਼ਥ ਹੋ।
੨ਦਾਈ।
੩ਥੋੜੇ ਜਹੇ।
੪ਬਹੁਤੇ ਮਨੁਖ ਨਹੀਣ ਦੇਖੀਦੇ ਜਿਤਨੇ ਨਗਰ ਵਿਜ਼ਚ ਹੁੰਦੇ ਹਨ।

Displaying Page 87 of 591 from Volume 3