Sri Gur Pratap Suraj Granth

Displaying Page 88 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੦੩

ਤੇਹਣ ਕੁਲ ਮਹਿਣ ਫੇਰੂ ਨਾਮ।
ਪੁੰਨਾਤਮ੧ ਸੁਸ਼ੀਲ ਸੁਚ ਧਾਮ੨।
ਸਾਧੀ੩ ਦਯਾ ਕੌਰ ਬਰ ਦਾਰਾ੪।
ਜਿਨ ਕੇ ਸੁਕ੍ਰਿਤ ਕੋ ਨਹਿਣ ਪਾਰਾ੫ ॥੬॥
ਗ੍ਰਾਮ ਹਰੀ ਕੇ੬ ਧਾਮ ਬਸੰਤੇ।
ਨਿਸਿ ਬਾਸੁਰ ਹਰਿ ਹਰਿ ਸਿਮਰੰਤੇ।
ਸ਼੍ਰੀ ਗੁਰ ਅੰਗਦ ਜਨਮੇ ਜਿਨ ਕੇ।
ਕਹਿਣ ਲੌ ਕਹੌਣ ਮਹਾਤਮ ਤਿਨ ਕੇ ॥੭॥
ਜਨਮ ਹਰੀ ਕੇ ਗ੍ਰਾਮ ਭਯੋ ਹੈ।
ਆਨ ਥਾਨ ਪੁਨ ਬਸਨ ਕਿਯੋ ਹੈ।
ਪੰਦ੍ਰਹਿ ਸਤ ਸਤਾਹਠਾ੭ ਸੰਮਤ੮+।
ਫੇਰੂ ਸੁਤ ਜਨਮੋ ਗੁਰੁ ਸੰਮਤ੯ ॥੮॥
ਪਹੁਣਚੇ ਸ਼੍ਰੀ ਨਾਨਕ ਕੀ ਸ਼ਰਨੀ।
ਸੇਵਾ ਬਿਖੇ ਨੀਕ ਕਰਿ ਕਰਨੀ।
ਜਅੁ ਤਅੁ ਪ੍ਰੇਮ ਖੇਲਂ ਕਾ ਚਾਅੁ।
ਸਿਰੁ ਧਰਿ ਤਲੀ ਗਲੀ ਮੇਰੀ ਆਅੁ ॥੯॥
ਇਮ ਕਹਿਬੋ ਜਿਨਿ ਸਫਲ ਕਿਯੋ ਹੈ।
ਅਤਿ ਰਿਝਾਇ ਸ੍ਰੀ ਗੁਰੂ ਲਿਯੋ ਹੈ।
ਜਿਨਹੁਣ ਨ ਅਗ਼ਮਤ ਕਹੂੰ ਜਨਾਈ।
ਅਜਰ ਜਰਨ ਧ੍ਰਿਤ ਛਿਤਿ ਸਮਤਾਈ ॥੧੦॥
ਜਿਨ ਕੇ ਗੁਨ ਕਹੁ ਬਰਨੈ ਕੌਨ।
ਬਾਨੀ ਸ਼ੇਸ਼ ਦੇਖ ਰਹਿਣ ਮੌਨ੧੦।


੧ਪਵਿਜ਼ਤਰ ਆਤਮਾ ਵਾਲੇ।
੨ਪਵਿਜ਼ਤ੍ਰਤਾ ਦਾ ਘਰ।
੩ਪਤਿਜ਼ਬ੍ਰਤਾ।
੪ਸ੍ਰੇਸ਼ਟ ਇਸਤਰੀ।
੫ਪੁੰਨਾਂ ਦਾ ਪਾਰਾਵਾਰ ਨਹੀਣ ਸੀ।
੬ਪਿੰਡ ਦਾ ਨਾਮ ਹੈ।
੭-੧੫੬੭।
੮ਸਾਲ ਬਿਕ੍ਰਮੀ ।ਸੰਸ: ਸੰਵਤ॥।
+ਸ਼੍ਰੀ ਗੁਰੂ ਜੀ ਦਾ ਅਵਤਾਰ ਸੰਮਤ ੧੫੬੧ ਦਾ ਸਿਜ਼ਧ ਹੁੰਦਾ ਹੈ।
੯ਤੁਜ਼ਲ ।ਸੰਸ: ਸੰਮਿਤ = ਤੁਜ਼ਲ, (ਅ) ਸਮਤ = ਪ੍ਰੇਮੀ, ਪਿਆਰਾ। (ੲ) ਸਮਤਿ = ਇਕ ਮਨ ਵਾਲਾ,
ਆਸ਼ੇ ਅਨੁਕੂਲ॥।
੧੦ਸਰਸਤੀ ਤੇ ਸ਼ੇਸ਼ਨਾਗ ਦੇਖਕੇ ਚੁਪ ਚਾਪ ਰਹਿ ਜਾਣਦੇ ਹਨ।

Displaying Page 88 of 626 from Volume 1