Sri Gur Pratap Suraj Granth

Displaying Page 9 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੪

ਚੌਥੀ ਤੁਕ-ਨਦਨ ਜਗ = ਜਗਤ ਹੈ ਪੁਜ਼ਤ੍ਰ ਅੁਸਦਾ। ਪਰ ਅਭਿਨਦਨ ਵਿਚ ਜੋ ਅਹਿਲਾਦ ਦਾ
ਭਾਵ ਹੈ, ਅੁਸਦੇ ਕਟਾਖ ਅੁਤੇ ਕਵਿ ਜੀ ਨਦਨ ਪਦ ਅਹਿਲਾਦ-ਦਾਤੀ ਦੇ
ਭਾਵ ਲਈ ਵਰਤਦੇ ਜਾਪਦੇ ਹਨ।
ਸੈਯਾ: ਤਰਨੀ ਬਿਘਨਾ ਸਲਿਤਾ ਪਤਿ ਕੀ
ਪਤਿ ਕੀ ਅਤਿ ਰਜ਼ਖਕ ਸ਼੍ਰੀ ਬਰਨੀ।
ਬਰਨੀ ਸੁਖਦਾ ਸ਼ਰਨਾਗਤਿ ਕੀ
ਗਤਿ ਕੀ ਸਮਤਾ ਗਜ ਕੀ ਕਰਨੀ।
ਕਰ ਨੀਰਜ, ਓਟ ਸੁਧਾਰਤਿ ਕੀ
ਰਤਿ ਕੀ ਪ੍ਰਭੁਤਾ ਸਗਰੀ ਹਰਨੀ।
ਹਰਨੀ ਸਮ ਆਣਖ ਸੁ ਸ਼੍ਰੀ ਮਤਿ ਕੀ
ਮਤਿ ਕੀ ਕਰਤਾ, ਤਨਾਵੈ ਤਰਨੀ ॥੭॥
ਤਰਨੀ = ਬੇੜੀ ।ਸੰਸ: ਤਰਣੀ॥ ਸਲਿਤਾਪਤਿ = ਸਮੁੰਦਰ ।ਸਲਿਤਾ = ਨਦੀ। ਪਤਿ
= ਸੁਆਮੀ॥। ਪਤਿ = ਅਬਰੋ, ਇਸ਼ਾਰਾ ਕਵੀਆਣ ਦੀ ਇਗ਼ਤ ਵਜ਼ਲ ਹੈ, ਜੋ ਵਿਘਨਾਂ ਦੇ ਨਾਸ਼
ਹੋਣ ਨਾਲ ਬਚ ਰਹਿਣਦੀ ਹੈ। ਸ੍ਰੀ = ਸਰਸਤੀ। ਸ੍ਰੀ ਲਛਮੀ ਦਾ ਨਾਮ ਹੈ, ਪਰ ਸ੍ਰੀ ਸਰਸਤੀ
ਦਾ ਬੀ ਨਾਮ ਹੈ, ਏਥੇ ਅਰਥ ਸਰਸਤੀ ਹੈ।
ਬਰਨੀ = ਵਰਣਨ ਕੀਤੀ ਗਈ ਹੈ। (ਅ) ਪ੍ਰਤਿਪਾਲਕ।
।ਸੰਸ: ਵਰਣ = ਚੁਂਨਾ, ਘੇਰਨਾ, ਪਾਲਂਾ॥
ਸੁਖਦਾ = ਸੁਖਦਾਤੀ। ਸ਼ਰਨਾਗਤਿ = ਸ਼ਰਣਿ ਆਇਆਣ ਦੀ।
ਗਤਿ = ਚਾਲ। ਗਜ = ਹਾਥੀ ਨੇ। (ਹਾਥੀ ਦੀ ਚਾਲ ਤੋਣ ਮੁਰਾਦ ਗੰਭੀਰਤਾ ਦੀ ਹੈ)।
ਕੀ = ਕੀਹ। ਨੀਰਜ = ਕਵਲ।
ਓਟ = ਆਸ਼੍ਰਾ। ਅਵਧੀ। (ਅ) ਜਿਸ ਦੇ ਆਸਰੇ ਅੁਡਦੀ ਹੈ, ਮੁਰਾਦ ਹੈ ਹੰਸ ਤੋਣ
ਜਿਸ ਪਰ ਸਰਸਤੀ ਚੜ੍ਹਦੀ ਹੈ। (ੲ) ਅਜ਼ਖ ਦੇ ਛਜ਼ਪਰ।
ਸੁਧਾਰਤਿ = ਫਬਨ, ਸੁਧਾਰਿਤ+ਕੀ = ਅੁਜ਼ਜਲਤਾ ਦੀ, ਸੁੰਦਰਤਾ ਦੀ।
।ਸੰਸ: ਸ਼ੁਜ਼ਦਿਧ ਤੋਣ॥ ਰਤਿ ਦੀ ਪ੍ਰਭੁਤਾ ਹਰੀ ਜਾਣੀ ਦਜ਼ਸਦੀ ਹੈ ਕਿ ਇਸ ਤੋਣ ਪਹਿਲਾਂ
ਕੋਈ ਗਜ਼ਲ ਰਤੀ ਜੈਸੀ ਸੁੰਦਰੀ ਦੀ ਪ੍ਰਭਤਾ ਦੂਰ ਕਰਨ ਵਾਲੀ ਹੈ ਸੋ ਸੁੰਦਰਤਾ ਦੀ ਅਵਧੀ ਹੈ।
ਓਟ ਸੁਧਾਰਤਿਕੀ = ਸੁੰਦਰਤਾ ਦੀ ਅਵਧੀ। (ਅਗਲੇ ਪੰਨੇ ਤੇ ਹੋਰ ਅਰਥ ਪੜ੍ਹੋ।)
ਰਤਿ = ਕਾਮਦੇਵ ਦੀ ਇਸਤ੍ਰੀ। (ਰਤੀ ਦੀ ਪ੍ਰਭੁਤਾ ਹਰਨ ਤੋਣ ਮੁਰਾਦ-ਅਤਿ ਸੁੰਦਰ-
ਹੋਣ ਦੀ ਹੈ)।
ਹਰਨੀ-ਹਰਨ ਵਾਲੀ, ਖੋਹ ਲੈਂ ਵਾਲੀ।
ਹਰਨੀ = ਹਰਣ ਦੀ ਮਾਦਾ, ਮ੍ਰਿਗੀ, ਹਰਣੀ।
ਸ਼੍ਰੀ ਮਤਿ = ਸ਼ੋਭਾ ਸੰਯੁਕਤ, ਮਾਲਦਾਰ, ਖੁਸ਼ਹਾਲ, ਸੁਹਣਾ, ਪ੍ਰਸਿਜ਼ਧ। ਸ੍ਰੀ ਮਾਨ
ਇਕ ਵਾਕ ਹੈ ਜੋ ਸਤਿਕਾਰ ਲਈ ਵਡੇ ਪੁਰਖਾਂ ਨਾਲ ਲਾਈਦਾ ਹੈ, ਸ਼੍ਰੀ ਮਤਿ ਅੁਸੇ ਤਰ੍ਹਾਂ
ਇਸਤ੍ਰੀਆਣ ਲਈ ਵਰਤਦੇ ਹਨ।
ਮਤਿ ਕੀ ਕਰਤਾ-ਬੁਜ਼ਧੀ ਦੇਣ ਵਾਲੀ।

Displaying Page 9 of 626 from Volume 1