Sri Gur Pratap Suraj Granth

Displaying Page 9 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੧

੨. ।ਰਾਮ ਰਾਇ ਦਾ ਮਸੰਦ ਮੇਲ ਠਹਿਰਾਅੁਣ ਹਿਤ ਆਇਆ॥
੧ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੩
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ,
ਰਾਜ ਸਮਾਜ ਬ੍ਰਿਧਾਇ।
ਕਰੀ ਸਕੇਲਨਿ ਬਾਹਿਨੀ,
ਤ੍ਰਾਸ ਨ੍ਰਿਪਨਿ ਅੁਪਜਾਇ ॥੧॥
ਚੌਪਈ: ਸੁਨਿ ਸ਼੍ਰੀ ਰਾਮਰਾਇ ਬਡਿਆਈ।
-ਦਿਨ ਪ੍ਰਤਿ ਬਧਤਿ ਜਾਤਿ ਅਧਿਕਾਈ੧-।
ਮਿਲਿਨਿ ਪਿਖਿਨਿ ਕੀ ਪ੍ਰੀਤਿ ਅੁਪਾਵੈ।
-ਕਹਨਿ ਸੁਨਨਿ ਹੁਇ- ਮਨ ਮਹਿ ਆਵੈ੨ ॥੨॥
ਕੇਤਿਕ ਦਿਨ ਲੌ ਰਹੋ ਬਿਚਾਰਤਿ।
ਕੁਛ ਜਗ ਦਿਸ਼ਿ ਤੇ ਸ਼ੰਕਾ ਧਾਰਤਿ।
-ਡੇਰੇ ਬਿਖੇ ਨ ਬਨਿ ਹੈ ਜਾਨ੩।
ਅਲਪ ਲਖਹਿ ਮੋ ਕਹੁ ਸਭਿ ਥਾਨ ॥੩॥
ਸੋ ਸਭਿ ਬਿਧਿ ਤੇ ਅਹੈਣ ਬਿਸਾਲਾ।
ਅਹੌਣ ਭਤੀਜਾ, ਰਹੌਣ ਨਿਰਾਲਾ।
ਮੁਰ ਪਿਤ ਤੇ ਗੁਰਤਾ ਲਘੁ ਭਾਈ੪।
ਤਿਨ ਤੇ ਪੁਨ ਇਨ ਕੇ ਘਰ ਆਈ ॥੪॥
ਅਹੈ ਜਥਾਰਥ ਇਹ ਸਭਿ ਬਾਤੀ।
ਤਅੂ ਅਧਿਕ ਮੈਣ ਜਗ ਬਜ਼ਖਾਤੀ੫।
ਬ੍ਰਿੰਦ ਸੰਗਤਾਂ ਜੋ ਮੁਹਿ ਮਾਨਹਿ।
ਸਭਿ ਤੇ ਅਧਿਕ ਰਿਦੇ ਪਹਿਚਾਨਹਿ ॥੫॥
ਜੇ ਪਹੁਚੌਣ ਮੈਣ ਚਲਿ ਤਿਸ ਥਾਨ।
ਤਿਸ ਤੇ ਅਲਪ ਮੋਹਿ ਲੇਣ ਜਾਨਿ।
ਸਿਜ਼ਖ ਮਸੰਦ ਸੰਗਤਾਂ ਜੇਈ।
ਮਿਲਿ ਮਿਲਿ ਕਰਹਿ ਬਿਚਾਰਨ ਤੇਈ ॥੬॥
ਮਗ ਮਹਿ ਮੇਲ ਕਿਤਹੁ ਜੇ ਹੋਇ।
ਨਿਜ ਨਿਜ ਥਲ ਤੇ ਚਲਿ ਦਿਸ਼ਿ ਦੋਇ।


੧ਬਹੁਤ ਵਧਦੀ ਜਾਣਦੀ ਹੈ (ਵਡਿਆਈ)।
੨ਮਨ ਵਿਚ ਆਅੁਣਦੀ ਹੈ (ਰਾਮ ਰਾਇ ਦੇ)।
੩ਗੁਰੂ ਜੀ ਦੇ ਡੇਰੇ ਵਿਚ ਤਾਂ ਜਾਣਾ ਨਹੀਣ ਬਣਦਾ।
੪ਭਾਵ ਸ਼੍ਰੀ ਹਰਿਰਾਇ ਜੀ ਤੋਣ ਗੁਰਤਾ ਸ਼੍ਰੀ ਕ੍ਰਿਸ਼ਨ ਜੀ ਲ਼ ਹੋਈ।
੫ਤਾਂ ਬੀ ਮੈਣ ਜਗਤ ਵਿਚ ਵਜ਼ਡਾ ਪ੍ਰਗਟ ਹਾਂ।

Displaying Page 9 of 375 from Volume 14