Sri Gur Pratap Suraj Granth

Displaying Page 9 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੨੧

੨. ।ਭਾਈ ਜਜ਼ਗਾ ਸਿੰਘ ਸ਼ਰਧਾਲੂ ਸੇਵਕ॥
੧ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੩
ਦੋਹਰਾ: ਇਕ ਸਿਖ ਪ੍ਰੇਮੀ ਗੁਰੂ ਪਗ, ਸੇਵ ਕਰੈ ਦਿਨ ਰੈਨ।
ਪਜ਼ਖਾ ਗਹਿ ਕਰਿ ਬਾਅੁ ਕੋ, ਝੋਲਤਿ ਦੇਖਤਿ ਨੈਨ ॥੧॥
ਚੌਪਈ: ਨਾਮ ਜਜ਼ਗਾ ਸਿੰਘ ਤਿਸ ਕੋ ਕਹੇਣ।
ਚਰਨ ਪਖਾਰਹਿ ਕਰ ਮਹਿ ਗਹੇ।
ਚਾਂਪੀ ਕਰਹਿ ਪ੍ਰੇਮ ਅੁਰ ਧਰਿ ਕੈ।
ਪਨਹੀ ਝਾਰਹਿ ਧਰਹਿ ਸੁਧਰਿ ਕੈ ॥੨॥
ਅਪਰ ਜਿ ਖਿਜਮਤ ਦਾਰ ਨਿਹਾਰੈਣ।
ਤਿਸ ਕੇ ਸੰਗ ਈਰਖਾ ਧਾਰੈਣ੧।
ਕਟਕ ਬਾਕ੨ ਬਹੁ ਬਾਰ ਕਹੰਤੇ।
ਜਬਿ ਗੁਰ ਤੇ ਕਿਤ ਦੂਰ ਲਹੰਤੇ ॥੩॥
ਨਿਕਟ ਰਹਿਨ ਗੁਰ ਕੋ ਨਹਿ ਸਹੈਣ।
ਮਨਹੁ ਸ਼ਰੀਕ ਆਪਨੋ ਲਹੈਣ।
ਜਜ਼ਗਾ ਸਿੰਘ ਕੁਛ ਮਨ ਨਹਿ ਧਰੈ।
ਪ੍ਰੇਮ ਅਧਿਕ ਤੇ ਸੇਵਾ ਕਰੈ ॥੪॥
ਬਹੁਤਾ ਨਹਿ ਬੋਲੈ ਕਿਹ ਸਾਥ।
ਏਕ ਪਰਾਇਨ ਸੇਵਾ ਨਾਥ੩।
ਕਮਲ ਬਿਲੋਚਨ ਕੋ ਬਿਕਸਾਵੈ।
ਸਤਿਗੁਰ ਸੂਰਜ ਦਰਸ਼ਨ ਪਾਵੈ ॥੫॥
ਜਬਿ ਦੇਖੈ ਸ਼੍ਰੀ ਮੁਖ ਸਸਿ ਓਰਾ।
ਲੋਚਨ ਕਰੈ ਚਕੋਰਨ ਜੋਰਾ।
ਅੁਰ ਕੀ ਪ੍ਰੀਤਿ ਗੁਰੂ ਭੀ* ਜਾਨੈਣ।
ਯਥਾ ਭਗਤਿ ਕੋ ਬਿਸ਼ਨੁ ਪਛਾਨੈ ॥੬॥
ਇਕ ਦਿਨ ਸ਼੍ਰੀ ਪ੍ਰਭੁ ਪੌਢਤਿ ਭਏ।
ਦਾਸਨਿ ਲਖੋ ਸੁਪਤਿ ਹੈ ਗਏ।
ਜਜ਼ਗਾ ਸਿੰਘ ਕੋ ਨਿਠੁਰ ਬਖਾਨੈਣ।
-ਜਬਿ ਕਬਿ ਸੇਵ ਅਜ਼ਗ੍ਰ ਹੁਇ ਠਾਨੈਣ੪ ॥੭॥


੧ਭਾਵ ਅੁਸ ਨਾਲ ਦੂਜੇ ਖਿਦਮਤਗਾਰ ਈਰਖਾ ਕਰਦੇ ਸਨ।
੨ਕੌੜੇ ਵਾਕ।
੩ਮਾਲਕ ਦੀ ਇਜ਼ਕ ਸੇਵਾ ਦੇ ਆਸਰੇ ਰਹੇ।
*ਪਾ:-ਹੀ।
੪ਕਰਦਾ ਹੈ।

Displaying Page 9 of 498 from Volume 17