Sri Nanak Prakash

Displaying Page 474 of 832 from Volume 2

੧੭੭੦

੩੪. ਗੁਰਮੁਖ ਤੋਣ ਸੁਣਕੇ ਨਾਮ ਜਪਣ ਦਾ ਫਲ ਬਦਾਦ, ਦਸਤਗੀਰ ਪੀਰ-ਅੁਧਾਰ॥
੩੩ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੩੫
{ਪੀਰ ਦਸਤਗੀਰ} ॥੩..॥
ਦੋਹਰਾ: ਸਰਬ ਰਸਨ ਤੇ ਰਸ ਭਲਾ,
ਸਾਦ ਲੇਇ ਜੋ ਕੋਇ॥
ਸ਼੍ਰੀ ਗੁਰਮੁਖ ਤੇ ਨਾਮ ਸੁਨਿ,
ਜਪਹਿ ਸਦਾ ਸੁਖ ਹੋਇ ॥੧॥
ਰਸਨ ਤੇ=ਰਸਾਂ ਤੋਣ ਸਾਦ=ਸੁਆਦ
ਗੁਰਮੁਖ=ਅੁਹ ਗੁਰ ਸਿਜ਼ਖ ਜੋ ਆਪ ਨਾਮ ਜਪਦਾ ਤੇ ਹੋਰਨਾਂ ਲ਼ ਜਪਾਅੁਣਦਾ ਹੈ ਤੇ ਰਗ਼ਾ
ਪੁਰ ਖੜੋ ਗਿਆ ਹੈ ਓਹ ਸਤਿਕਾਰ ਯੋਗ ਗੁਰਮੁਖ ਹੈ (ਅ) ਗੁਰੂ ਜੀ ਦੇ ਮੁਖ ਤੋਣ
ਅਰਥ: ਜੇ ਕਿਸੇ ਲ਼ ਸੁਆਦ ਲੈਂ (ਦਾ ਚਸਕਾ ਹੋਵੇ ਤਾਂ) ਸਾਰਿਆਣ ਰਸਾਂ ਤੋਣ ਭਲਾ ਰਸ (ਇਹ
ਹੈ:-ਕਿ) ਸ਼੍ਰੀ ਗੁਰ ਮੁਖ ਤੋਣ (ਵਾਹਿਗੁਰੂ ਜੀ ਦਾ) ਨਾਮ ਸੁਣ ਕੇ ਸਦਾ ਜਪੇ (ਤਾਂ
ਸੁਆਦ ਦੇ ਨਾਲ) ਸੁਖ (ਬੀ) ਪ੍ਰਾਪਤ ਹੁੰਦਾ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸੁਨਿ ਕਥਾ ਰਸਾਲਾ੧
ਜਿਸ ਮਹਿਣ ਮਾਰਗ ਮੁਕਤਿ ਬਿਸਾਲਾ
ਦੀਨ ਬੰਧੁ ਕੀਨੋ ਪ੍ਰਸਥਾਨਾ
ਜਹਾਂ ਦੇਸ਼ ਬਦਾਦ ਮਹਾਨਾ* ॥੨॥ {ਬਗਦਾਦ}
ਦਸਤਗੀਰ ਤਹਿਣ ਪੀਰ ਰਹੇਹੀ {ਪੀਰ ਦਸਤਗੀਰ}
ਸਭਿ ਨਰ ਤਿਹ ਕੀ ਸੇਵ ਕਰੇਹੀਣ
ਆਇਸੁ ਬਿਖੈ ਰਹਿਤਿ ਦਿਨ ਰਾਤੀ
ਤਿਸ ਮਹਿਣ ਅਗ਼ਮਤ ਬਡ ਬਜ਼ਖਾਤੀ ॥੩॥
ਜਸ ਅੁਪਦੇਸ਼ ਦੇਤਿ ਤਿਸ ਦੇਸ਼ਾ
ਤਸ ਕਰਿਹੀ ਸਭਿ ਸਹਿਤ ਨਰੇਸ਼ਾ
ਜਾਣ ਕੇ ਬਹੁਤ ਮੁਰੀਦ ਅਗਾਰੀ
ਸੇਵਹਿਣ ਸਦ ਆਇਸੁ ਅਨੁਸਾਰੀ ॥੪॥
ਤਿਹ ਕੋ ਮਾਨ ਹਰਨ੨ ਗੁਨ ਖਾਂਨੀ
ਪ੍ਰਾਪਤ ਭਏ ਜਹਾਂ ਰਜਧਾਨੀ
ਪੁਰਿ ਤੇ ਵਹਿਰ ਰੁਚਿਰ ਜਲ ਹੇਰਾ
ਬੈਠਿ ਗਏ ਤਹਿਣ ਕਰਿਕੈ ਡੇਰਾ ॥੫॥


੧ਸੁੰਦਰ, ਰਸੀਲੀ
*ਦੇਖੋ ਇਸੇ ਅਧਾਯ ਦੇ ਅੰਕ ੬੮ ਦੀ ਹੇਠਲੀ ਟੂਕ
੨ਹੰਕਾਰ ਨਾਸ਼ ਕਰਨ ਲਈ

Displaying Page 474 of 832 from Volume 2