Sri Nanak Prakash

Displaying Page 581 of 1267 from Volume 1

੬੧੦

ਹੋਸ਼ ਭਈ ਫਰਮੋਸ਼੨ ਰਿਦੈ
ਨਹਿਣ ਗੋਸ਼੩ ਸੁਨੈਣ, ਮਨ ਜੋਸ਼ ਨ ਆਵੈ
ਬੋਲਤਿ ਬੋਲ ਨ ਕਾਹੂੰ ਬਿਲੋਕਹਿਣ੪
ਨਾ ਕਿਸ ਲੋਕ ਸੋਣ ਭੇਦ ਬਤਾਵੈਣ ॥੪੬॥
ਮਾਨਵ ਭੇਵ ਨ ਜਾਨਵ੫, ਜੋ ਮਨ
ਆਨਵ੬, ਸੋ ਨਿਜ੭ ਕੀ ਸਠਤਾਈ੮
ਕੋ ਅੁਕਤੰ ਕਛੁ੯, ਕੋ ਬਕਤੰ੧੦ ਕਛੁ
ਬਾਵਰ ਭਾ? ਕਿਧੌਣ ਭੂਤ ਲਗਾਈ?
ਨਾਨਕੀ ਏਕ ਰਹੀ ਅੁਰ ਮੈਣ ਥਿਰ
ਮੇਰੁ੧੧ ਸਮਾਨ ਨ ਸੋਇ ਡੁਲਾਈ
ਨਾਨਕ ਕੀ ਕ੍ਰਿਤਿ ਬੇਗਹਿ ਬਾਤ ਸੀ
ਪਾਤ ਅੁਡੇ ਨਰ੧੨, ਸੋਨ ਅੁਡਾਈ੧੩ ॥੪੭॥
ਦੋਹਰਾ: ਭ੍ਰਾਤ ਕਰਹਿ ਸੋਈ ਭਲੀ, ਬਨੈ ਨ ਕਹਿਨ ਹਮਾਰ
ਹੈ ਅਲਪਗ ਸਰਬਜ਼ਗ ਕੀ, ਮੇਟਹਿ ਕ੍ਰਿਜ਼ਤ ਗਵਾਰ੧੪ ॥੪੮॥
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਮੋਦੀਖਾਨਾ ਤਜਨਿ ਪ੍ਰਸੰਗ ਬਰਨਨ
ਨਾਮ ਅੁਨਤੀਸਮੋ ਅਧਾਯ ॥੨੯॥
ਵਿਸ਼ੇਸ਼ ਟੂਕ ਸ੍ਰੀ ਗੁਰੂ ਜੀ ਦਾ ਵੇਈਣ ਪ੍ਰਵੇਸ਼ ਕਰਕੇ ਤ੍ਰੈ ਦਿਨ ਅਪਣੇ ਸ਼ਰੀਰ ਦਾ ਕਿਸੇ ਲ਼ ਦਰਸ਼ਨ
ਨਾ ਹੋਣ ਦੇਣਾ ਤੇ ਪਰਮੇਸ਼ੁਰ ਦੇ ਦਰ ਜਾਣ ਤੇ ਬਖਸ਼ਿਸ਼ ਪ੍ਰਾਪਤ ਕਰਨੀ ਆਦਿ
ਆਤਮਕ ਮੰਡਲ ਦੇ ਕ੍ਰਿਸ਼ਮੇ ਹਨ ਸਚਖੰਡ ਅਦੇਸ਼, ਅਥਾਂਵ ਟਿਕਾਣਾ ਹੈ, ਜਿਸ
ਦਾ ਰੂਪ ਰੇਖ ਨਹੀਣ, ਫੇਰ ਓਹ ਹਰ ਥਾਵੇਣ ਹੈ ਵਾਹਿਗੁਰੂ ਹੈ, ਤੇ ਅੁਸਦੀ ਹੈ ਦਾ
ਜਦ ਟਿਕਾਣਾ ਆਖੋ ਤਾਂ ਕਹੀ ਦਾ ਹੈ ਸਚ ਦੇ ਖੰਡ ਵਿਚ, ਮੁਰਾਦ ਇਹ ਨਹੀਣ ਕਿ
ਅੁਹ ਖੰਡ ਕੋਈ ਦੇਸ਼ ਹੈ ਪਰ ਸਦਾ ਅਦੇਸ਼ ਤੇ ਫੇਰ ਸਰਬ ਦੇਸ਼ੀ ਹੈ ਗੁਰੂ ਜੀ ਦਾ


੧ਪੈਰ
੨ਭੁਜ਼ਲ ਗਈ
੩ਕੰਨੀਣ
੪ਨਹੀਣ ਕਿਸੇ ਲ਼ ਵੇਖਦੇ
੫ਨਹੀਣ ਜਾਣਦੇ
੬ਆਅੁਣਦੀ ਹੈ
੭ਅਪਣੀ
੮ਮੂਰਖਤਾ
੯ਕੋਈ ਕੁਛ ਕਹਿੰਦਾ ਹੈ
੧੦ਕੋਈ ਕੁਛ ਬਕਦਾ ਹੈ
੧੧ਸੁਮੇਰ
੧੨ਗੁਰੂ ਜੀ ਦੀ ਕਰਨੀ ਹਵਾ ਦੇ ਵੇਗ ਜੇਹੀ ਹੈ ਪਜ਼ਤ੍ਰਾਣ ਵਾਣੂ ਮਨੁਖਾਂ ਦੇ (ਨਿਸ਼ਚੇ ਅੁਸ ਹਵਾ ਅਗੇ) ਅੁਡੇ
੧੩ਅੁਹ (ਨਾਨਕੀ) ਨਾ ਡੋਲੀ
੧੪ਅਲਪਜ਼ਗ ਹੋ ਕੇ ਸਰਬਜ਼ਗ ਦੀ ਕ੍ਰਿਤ ਲ਼ ਮੇਟੇ ਸੋ ਮੂਰਖ ਹੈ

Displaying Page 581 of 1267 from Volume 1