Sri Gur Pratap Suraj Granth

Displaying Page 100 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੧੩

੧੪. ।ਕੁਹੜਾਮ ਦਾ ਭੀਖਂ ਸ਼ਾਹ॥
੧੩ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੧੫
ਦੋਹਰਾ: ਪੁਰਿ ਕੁਹੜਾਮ੧ ਬਿਖੈ ਹੁਤੋ,
ਸ਼ਾਹੁ ਭੀਖ ਜਿਸ ਨਾਮ।
ਨਿਜ ਮੁਰਸ਼ਿਦ ਕੇ ਢਿਗ ਰਹਤਿ,
ਠਸਕੇ੨ ਗ੍ਰਾਮ ਸੁ ਧਾਮ ॥੧॥
ਚੌਪਈ: ਜਿਸ ਦਿਨ ਸ਼੍ਰੀ ਗੁਰ ਜਗ ਬਿਦਤਾਏ।
ਲੋਕ ਮ੍ਰਿਯਾਦ ਹੇਤੁ ਪ੍ਰਭੁ ਆਏ।
ਭਈ ਪ੍ਰਾਤਿ ਅੁਰ ਮਹਿ ਲਖਿ ਭੀਖ।
-ਅਵਤਰਿਓ ਨਰ ਬਰ ਦੇ ਸੀਖ੩ ॥੨॥
ਤੁਰਕਨਿ ਕੁਮਤਿ ਕਰੀ ਹੈ ਕੂਰੇ੪।
ਕ੍ਰੋਧੀ ਕੁਤਸਤ ਕਰਮਨਿ ਕ੍ਰਰੇ੫।
ਤਿਨ ਕੋ ਤੇਜ ਨਾਸਿਬੇ ਹੇਤੁ।
ਧਰੋ ਦੇਹ ਗੁਰੁਤਾ ਪਦ ਲੇਤ੬- ॥੩॥
ਬ੍ਰਿੰਦ ਮੁਰੀਦ ਬੀਚ ਤਬਿ ਬੈਸਾ।
ਭਯੋ ਸੰਕਲਪ ਰਿਦੇ ਤਬਿ ਐਸਾ।
ਤਤਛਿਨ ਅੁਠੋ ਅਪਰ ਸਭਿ ਤਾਗੇ।
ਪੂਰਬ ਦਿਸ਼ਿ ਮੁਖ ਕਰਿ ਅਨੁਰਾਗੇ੭ ॥੪॥
ਮੂੰਦਿ ਬਿਲੋਚਨ ਧਰਿ ਅੁਰ ਧਾਨਾ।
ਸਾਦਰ ਹਾਥ ਬੰਦਿ ਥਿਤ ਥਾਨਾ।
ਮਨ ਮਹਿ ਕੀਨਿ ਬੰਦਗੀ ਘਨੀ।
ਪਰਮ ਪ੍ਰੇਮ ਆਤੁਰਤਾ ਸਨੀ੮ ॥੫॥
ਨਮ੍ਰਿ ਹੋਇ ਧਰ੯ ਸਿਰ ਧਰਿ ਦੀਨਾ।
ਕੁਨਸਾ ਕੀਨਸਿ ਤੀਨ੧੦ ਪ੍ਰਬੀਨਾ।


੧ਇਹ ਟਿਕਾਣਾ ਪਟਾਲਾ ਰਿਆਸਤ ਵਿਖੇ ਘੁੜਾਮ ਨਾਮ ਕਰਕੇ ਪ੍ਰਸਿਜ਼ਧ ਹੈ।
੨ਇਹ ਗ੍ਰਾਮ ਗ਼ਿਲਾ ਕਰਨਾਲ ਦੀ ਥਾਨੇਸਰ ਤਹਸੀਲ ਵਿਚ ਹੈ।
੩ਪੁਰਸ਼ਾਂ ਲ਼ ਸ੍ਰੇਸ਼ਟ ਸਿਜ਼ਖਿਆ ਦੇਣ ਲਈ।
੪ਕੂੜੇ।
੫ਕ੍ਰੋਧੀ ਨਿਦਿਤ ਕਰਮ ਤੇ ਭਾਨਕ ਕਰਮਾਂ ਦੇ ਕਰਨੇ ਵਾਲੇ ਹੋ ਗਏ ਹਨ।
੬ਲੈਕੇ।
੭ਪ੍ਰੇਮ ਕਰਕੇ।
੮ਦੀਨਤਾ ਸਹਿਤ।
੯ਧਰਤੀ ਤੇ।
੧੦ਸਿਜਦਾ ਕੀਤਾ ਤਿੰਨ ਵਾਰ।

Displaying Page 100 of 492 from Volume 12