Sri Gur Pratap Suraj Granth

Displaying Page 106 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੧੧੯

੧੬. ।ਕਰਤਾਰ ਪੁਰ ਨਿਵਾਸ। ਦਿਜ ਪੁਜ਼ਤ੍ਰ ਮੋਇਆ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੧੭
ਦੋਹਰਾ: ਬਸਤਿ ਭਏ ਸ਼੍ਰੀ ਸਤਿਗੁਰੂ,
ਅਪਨੇ ਪੁਰਿ ਕਰਤਾਰ।
ਬ੍ਰਿੰਦ ਸੰਗਤਾਂ ਦਿਸ਼ਿਨਿ੧ ਤੇ,
ਆਵਹਿ ਚਲੀ ਅੁਦਾਰ ॥੧॥
ਚੌਪਈ: ਪਰਬ ਦਿਵਸ ਮਹਿ ਲਾਗਹਿ ਮੇਲਾ।
ਪੁਰਿ ਗ੍ਰਾਮਨਿ ਤੇ ਹੋਇ ਸਕੇਲਾ।
ਸੰਤ ਮਹੰਤ ਮਸੰਦ ਬਿਸਾਲੈ।
ਪਹੁਚੇ ਤਜਿ ਨਿਜ ਦੇਸ਼ਨ ਜਾਲੈ ॥੨॥
ਸੰਨਾਸੀ ਬੈਰਾਗੀ ਘਨੇ।
ਸਿਜ਼ਖ ਸੰਗਤਾਂ ਕੋ ਕਿਮ* ਗਿਨੇ।
ਭਾਂਤਿ ਭਾਂਤਿ ਕੀ ਲੈ ਅੁਪਹਾਰ।
ਪਹੁਚਹਿ ਸਤਿਗੁਰ ਕੇ ਦਰਬਾਰ ॥੩॥
ਦਰਸ਼ਨ ਪਰਸਹਿ ਬਾਣਛਤਿ ਪਾਵਹਿ।
ਮੇਲਾ ਹੋਤਿ ਦਿਸ਼ਨਿ੧ ਤੇ ਆਵਹਿ।
ਸਜ਼ਤਿਨਾਮ ਅੁਪਦੇਸ਼ਨਿ ਕਰੈਣ।
ਸੁਨਿ ਗੁਰ ਤੇ ਮਨ ਮਹਿ ਸਿਖ ਧਰੈਣ ॥੪॥
ਕੇਤਿਕ ਬ੍ਰਹਮ ਗਾਨ ਕੋ ਪਾਇ।
ਆਨਦ ਆਤਮ ਬਿਖੈ ਸਮਾਇ।
ਕੇਤਿਕ ਨਵ ਨਿਧਿਨਿ ਕੋ ਪਾਵੈਣ।
ਜਨਮ ਜਨਮ ਕੇ ਕਸ਼ਟ ਮਿਟਾਵੈਣ ॥੫॥
ਸਿਜ਼ਧ ਅਠਾਰਹਿ ਪ੍ਰਾਪਤਿ ਹੋਇ।
ਅਗ਼ਮਤ ਸਕਲ ਭਾਂਤਿ ਕੀ ਕੋਇ।
ਸਭਿ ਕਿਛੁ ਬਸਹਿ ਗੁਰੂ ਦਰਬਾਰ।
ਦੇਤਿ ਸੇਵਕਨਿ ਸਦਾ ਅੁਦਾਰ ॥੬॥
ਇਸ ਬਿਧਿ ਕੇਤਿਕ ਦਿਵਸ ਬਿਤਾਏ।
ਪੁਰਿ ਕਰਤਾਰ ਬਸੇ ਸੁਖ ਪਾਏ।
ਬਲ ਬੁਖਾਰਾ ਆਦਿਕ ਦੇਸ਼।
ਆਨਹਿ ਅਰਪਹਿ ਹਯਨਿ ਵਿਸ਼ੇਸ਼ ॥੭॥


੧(ਚਾਰੋਣ) ਪਾਸਿਆਣ ਤੋਣ।
*ਪਾ:-ਤਿਨ।

Displaying Page 106 of 376 from Volume 10