Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੩੫
੧੭. ।ਬਾਲ ਕਅੁਤਕ॥
੧੬ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੧੮
ਦੋਹਰਾ: ਇਸ ਪ੍ਰਕਾਰ ਕਰਿ ਦਰਸ ਕੋ,
ਸੈਦ ਭੀਖ ਸੁਖ ਪਾਇ।
ਦੇਸ਼ ਆਪਨੇ ਕੋ ਹਟੋ,
ਸਤਿਗੁਰ ਚਰਨ ਮਨਾਇ ॥੧॥
ਸੈਯਾ: ਸ਼੍ਰੀ ਗੁਰ ਸੁੰਦਰ ਸੂਰਤ ਸੋਹਤਿ,
ਮੂਰਤਿ ਮਾਧੁਰੀ ਪੂਰਤਿ ਸਾਰੀ੧।
ਰੇਸ਼ਮ ਡੋਰ ਬਧੀ ਪਲਨਾ੨ ਸੰਗ
ਦਾਸ ਝੁਲਾਵਤਿ ਐਣਚਿ ਅਗਾਰੀ।
ਮੰਦਹਿ ਮੰਦ੩ ਅਨਦ ਅੁਮੰਗਤਿ
ਅੰਗ ਅੁਤੰਗ ਕਰੈਣ੪ ਦੁਤਿ ਭਾਰੀ।
ਮਾਨਹੁ ਸੰਘਰ ਕੇ ਕਰਿਬੇ ਹਿਤ
ਸੂਚਤ ਹੈਣ ਅੁਤਸਾਹੁ ਬਿਥਾਰੀ੫ ॥੨॥
ਦੈ ਪਦ ਸੁੰਦਰ ਜੋਣ ਅਰਬਿੰਦ ਸੁ
ਦਾਸਨਿ ਬ੍ਰਿੰਦ ਕੋ ਆਨਦ ਦਾਨੀ।
ਕੋਮਲ ਲਾਲ ਅਕਾਰ ਲਘੂ
ਅੰਗੁਰੀ ਇਕਸਾਰ ਸੁਭੈਣ ਦੁਤਿ ਸਾਨੀ੬।
ਚਿਕਵਨ ਚਾਰੁ ਸੁ ਰੰਗਿ ਸੁ ਗੋਲ
ਦਿਪੈਣ ਨਖ੭, ਜਾਨ ਕਹੀ ਕਵਿ ਬਾਨੀ੮।
ਫੂਲ ਬਧੂਪ ਕਿ* ਅੂਪਰ੯ ਜੋਣ
ਅਤਿ ਅੁਜ਼ਜਲ ਹੀਰਨਿ ਪੰਗਤਿ ਠਾਨੀ੧੦ ॥੩॥
ਕੂਰਮ੧੧ ਪੀਠ ਮਨਿਦ ਦੁਅੂ
੧ਮਿਠਾਸ ਨਾਲ ਪੂਰਤ ਹੈ ਸਾਰੀ।
੨ਪੰਘੂੜੇ।
੩ਹੌਲੀ ਹੌਲੀ।
੪ਅੰਗ ਅੁਜ਼ਚੇ ਕਰਦੇ ਹਨ।
੫ਜੁਜ਼ਧ ਕਰਨ ਲਈ ਵਿਸਤਾਰ ਸਹਤ ਅੁਤਸਾਹ ਜਂਾਂਵਦੇ ਹਨ।
੬ਸ਼ੋਭਾ ਸਹਿਤ।
੭ਚੀਕਂੇ ਸੁਹਣੇ ਸ੍ਰੇਸ਼ਟ ਰੰਗ ਵਾਲੇ ਤੇ ਗੋਲ ਚਮਕ ਰਹੇ ਹਨ ਨਹੁ।
੮ਜਾਣਕੇ ਕਵੀ ਨੇ ਬਾਣੀ ਕਹੀ ਹੈ ਭਾਵ ਕਵੀ ਨੇ ਅਗਲੀ ਸਤਰ ਵਿਚ ਇਨ੍ਹਾਂ ਦੀ ਅੁਪਮਾ ਦਜ਼ਸਂੀ ਹੈ।
*ਪਾਠ ਬੰਧੂਕ ਕਿ ਹੋਵੇ ਤਾਂ ਅਸਚਰਜ ਨਹੀਣ।
੯ਗੁਲ ਦੁਪਹਿਰੀ ਦੇ ਫੁਜ਼ਲ ਅੁਜ਼ਤੇ ।ਸੰਸ: ਬੰਧੁਕ॥
੧੦ਅੁਜਲ ਹੀਰਿਆਣ ਦੀ ਪੰਗਤੀ ਲਾਈ ਹੈ।
੧੧ਕਜ਼ਛੂਕੁੰਮੇ ਦੀ।