Sri Gur Pratap Suraj Granth

Displaying Page 135 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੧੪੮

੧੮. ।ਬਾਲ ਚੋਜ॥
੧੭ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੧੯
ਦੋਹਰਾ: ਇਸ ਪ੍ਰਕਾਰ ਸ਼੍ਰੀ ਸਤਿਗੁਰੂ, ਬਾਲਿਕ ਲੀਲ੍ਹਾ ਕੀਨਿ।
ਸ਼ਾਹੁਨਿ੧ ਕੇ ਸੁਤ ਅਨਿਕ ਹੀ, ਮਿਲਿ ਖੇਲਹਿ ਸੁਖ ਲੀਨ ॥੧॥
ਕਬਿਜ਼ਤ: ਕੇਈ ਧਨਵਾਨ ਕੇ ਸਪੂਤ ਆਇ ਖੇਲੈਣ ਤਬਿ
ਬੈਸ ਮੈਣ ਬਡੇਰੇ ਕੁਛ ਭਾਵ ਬਹੁ ਧਾਰਿਈਣ।
ਭਨੈਣ ਹਾਥ ਜੋਰਿ ਜੋਰਿ ਲੋਰਿ ਕੈ੨ ਨਿਹੋਰ ਕਰਿ
ਨਿਕਟਿ ਹਮਾਰੋ ਬਾ ਤਰੂ ਬਿਸਤਾਰਈਣ੩।
ਨਾਨਾ ਰੰਗ ਫੂਲ ਹੈਣ ਸੁ ਆਲਬਾਲ ਮੂਲ ਹੈਣ੪
ਸਿਕੰਧ੫ ਝੁਕ ਝੂਲ ਹੈਣ ਫਲੇ ਸੁ ਫਲੁ ਭਾਰਈਣ੬।
ਅਲਪ, ਬਿਸਾਲ, ਪੀਤ, ਸਬਗ਼, ਸੁ ਲਾਲ ਦਲ੭
ਮਾਨੋ ਘਨ ਘਟਾ ਘਨੇ ਸੰਘ ਨੇਕ ਸਾਰਈਣ੮ ॥੨॥
ਜਾਮਨ ਜੁਗਲ੯, ਬਟ੧੦, ਪੀਪਰ੧੧, ਜੂਰ ਤੁੰਗ,
ਬਜ਼ਦਰੀ੧੨ ਅਨੇਕ ਝੁਕੀ ਭਾਰ ਤੇ ਬਿਸਾਲ ਕੀ।
ਦਾੜਮ੧੩, ਨੁਰੰਗੀ, ਬੀਜ ਪੂਰ੧੪ ਤੇ ਸੁਪਾਰੀ ਬਹੁ
ਖਾਰਕ ਖਰੇ ਹੈਣ੧੫ ਖਰੀ ਖਿਰਨੀ ਸੁ ਡਾਲ ਕੀ੧੬।
ਆੜੂ, ਅਮਰੂਦ, ਕਦਲੀਨ੧੭ ਕੇ ਬਗੀਚੇ ਬਡੇ
ਫੈਲ ਰਹੇ, ਫਾਲਸੇ ਫਲੇ ਹੈਣ ਫਲ ਜਾਲ ਕੀ੧੮।


੧ਧਨੀਆਣ ਦੇ।
੨ਚਾਹ ਕਰਕੇ। (ਅ) ਲਭਕੇ।
੩ਬ੍ਰਿਜ਼ਛ ਬਹੁਤ ਫੈਲੇ ਹੋਏ ਹਨ।
੪ਮੁੰਢਾਂ ਦੇ ਚੁਫੇਰੇ ਦੌਰ ਹਨ।
੫ਟਾਹਣੇ।
੬ਚੰਗੇ ਫਲਾਂ ਨਾਲ ਫਲਕੇ ਭਾਰ ਨਾਲ ਝੁਕੇ ਹਨ।
੭ਪਜ਼ਤੇ।
੮ਸੰਘਣੀਆਣ ਤੇ ਇਕਸਾਰ।
੯ਜਾਮਲ਼ ਦੋ ਤਰ੍ਹਾਂ ਦੇ।
੧੦ਬੋਹੜ।
੧੧ਪਿਜ਼ਪਲ।
੧੨ਬੇਰੀਆਣ।
੧੩ਅਨਾਰ।
੧੪ਨਿਬੂ ।ਹਿੰਦੀ, ਵੀਜ ਪੂਰ॥
੧੫ਛੁਹਾਰੇ ਖੜੇ ਹਨ।
੧੬ਡਾਲਾਂ ਨਾਲ ਖਿਰਨੀਆਣ ਲਗੀਆਣ ਹਨ।
੧੭ਕੇਲੇ।
੧੮ਬਹੁਤੇ ਫਲਾਂ ਨਾਲ।

Displaying Page 135 of 492 from Volume 12