Sri Gur Pratap Suraj Granth

Displaying Page 135 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੧੪੮

੧੬. ।ਕੁਜ਼ਤਾ ਗ਼ਹਿਰ ਵਾਲਾ ਦਹੀਣ ਖਾ ਮਰ ਗਿਆ॥
੧੫ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੧੭
ਦੋਹਰਾ: ਭਈ ਪ੍ਰਾਤ ਅੁਠਿ ਬਿਜ਼ਪ੍ਰ ਨੇ ਹਰਿ ਗੋਬਿੰਦ ਲੇ ਗੋਦ।
ਇਤ ਅੁਤ ਲਗੋ ਖਿਲਾਵਨੇ ਗੰਗਾ ਦਿਖਤਿ ਪ੍ਰਮੋਦ ॥੧॥
ਨਿਸਾਨੀ ਛੰਦ: ਦਾਸੀ ਦਧਿ ਲਾਵਤਿ ਭਈ, ਬਹੁ ਮਧਰ ਮਲਾਈ੧।
ਅਲਪ ਕਟੋਰਾ ਰਜਤ੨ ਕੋ, ਜਿਸ ਮਹਿ ਨਿਤ ਖਾਈ।
ਤਬਿ ਦਿਜ ਨਿਜ ਕਰ ਮੋਣ ਲਿਯੋ, ਸਭਿ ਆਣਖ ਬਚਾਏ।
ਘਰ ਅੂਪਰ ਘਰ੩ ਗਯੋ ਤਹਿ, ਨਹਿ ਅਪਰ ਦਿਖਾਏ ॥੨॥
ਧਰੋ ਕਟੋਰਾ ਤਾਕ ਮਹਿ੪, ਸੋ ਪੁਰੀ ਨਿਕਾਰੀ।
ਦਧਿ ਮਹਿ ਦੀਨਸਿ ਝਾਰਿ ਕਰਿ, ਬਿਚ ਅੰਗੁਰੀ ਮਾਰੀ।
ਨੀਕੋ ਦਿਯੋ ਮਿਲਾਇ ਕੈ, ਨਹਿ ਲਖੀਅਹਿ ਨਾਰੇ।
ਧਰਕਤਿ ਛਾਤੀ ਤ੍ਰਾਸ ਕਰਿ, ਇਤ ਅੁਤਹਿ ਨਿਹਾਰੇ ॥੩॥
ਬਿਜ਼ਪ੍ਰ ਛਿਜ਼ਪ੍ਰ ਕੋ ਕਰਤਿ ਭਾ, ਗਹਿ ਹਾਥ ਕਟੋਰਾ।
ਲਗੋ ਪਿਲਾਵਨਿ ਅੁਪਰੇ, ਕਰਿ ਮੁਖ ਕੀ ਓਰਾ।
ਸ਼੍ਰੀ ਗੁਰ ਹਰਿਗੋਬਿੰਦ ਜੀ, ਸਭਿ ਅੰਤਰਜਾਮੀ।
ਨਾਕ ਐਣਠ ਫੇਰੋ ਬਦਨ, ਲਖਿ ਕੈ ਦਿਜ ਖਾਮੀ੫ ॥੪॥
ਦਿਜ ਨੇ ਬਲ ਤੇ ਮੋਰ ਮੁਖ, ਕਿਯ ਸਮੁਖ ਕਟੋਰਾ।
ਬਾਕ ਕ੍ਰਰ ਤੇ ਝਿਰਕਤੋ, ਹਾਅੂ ਇਤ ਓਰਾ।
ਆਵਹਿ੬ ਗਹਿ ਲੈ ਜਾਇਗੋ, ਨਾਤੁਰ ਦਧਿ ਪੀਜੈ।
ਅਧਿਕ ਮਧੁਰ ਹੈ ਸਾਦ ਮੈਣ, ਨਹਿ ਦੇਰਿ ਕਰੀਜੈ ॥੫॥
ਹਰਿਗੋਬਿੰਦ ਸ਼੍ਰੀ ਗੁਰ ਤਬੈ, ਜਾਨੋ -ਮੁਖ ਲਾਵੈ੭।
ਛਲ ਤੇ ਬਲ ਕੋ ਕਰਤਿ ਹੈ, ਬਿਖ ਦ੍ਰਜਨ੮ ਪਿਲਾਵੈ-।
ਨਿਜ ਕਰ ਸੋਣ ਬਿਖ ਦਧੀ ਮਿਲਿ੯, ਦੀਨੋ ਸੁ ਹਟਾਈ।
ਨਿਕਟ ਨ ਮੁਖ ਕੋ ਕਰਤਿ ਭੇ, ਇਤ ਅੁਤ ਫਿਰਿ ਜਾਈ ॥੬॥
ਬਿਜ਼ਪ੍ਰ ਕ੍ਰੋਧ ਕੋ ਕਰਿ ਤਬਹਿ, ਤਾੜਤਿ ਝਿੜਕੰਤਾ।


੧ਮਿਜ਼ਠੀ ਮਲਾਈ ਵਾਲੀ ਦਹੀਣ।
੨ਚਾਂਦੀ ਦਾ।
੩ਭਾਵ ਚੁਬਾਰੇ ਤੇ।
੪ਬਾਰੀ ਵਿਚ।
੫ਬ੍ਰਹਮਣ ਦੀ ਖੁਟਿਆਈ।
੬ਹਅੂਆ ਇਸ ਪਾਸਿਓਣ ਆਵੇਗਾ।
੭ਮੂੰਹ ਲ਼ ਲਾਂਵਦਾ ਹੈ।
੮ਦੁਰਜਨ। ਖੋਟਾ।
੯ਵਿਹੁ ਨਾਲ ਮਿਲੀ ਦਹੀਣ।

Displaying Page 135 of 591 from Volume 3