Sri Gur Pratap Suraj Granth

Displaying Page 141 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੧੫੪

੧੭. ।ਮਰੇ ਦਿਜ ਲ਼ ਜਿਵਾਅੁਣਾ ਤੇ ਗ਼ਹਿਰ ਦੇਣ ਦਾ ਕਾਰਨ ਸੁਣਨਾ॥
੧੬ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੧੮
ਦੋਹਰਾ: ਜਾਨਿ ਖੋਟ ਦਿਜ ਦੁਸਟ ਕੋ,
ਸ਼੍ਰੀ ਗੁਰ ਸਹਿ ਨ ਸਕਾਇ।
ਕ੍ਰੋਧ ਕਰੋ ਦੇਖਤਿ ਭਏ,
ਜਬਹਿ ਸਾਨ ਮ੍ਰਿਤੁ ਪਾਇ ॥੧॥
ਕਬਿਜ਼ਤ: ਜੈਸੋ ਦੁਖ ਪਾਯੋ ਸਾਨ ਦ੍ਰਜਨ ਮਹਾਨ ਦਿਜ!
ਭਯੋ ਪ੍ਰਾਨ ਹਾਨ ਅਬਿ ਹੇਰਤਿ ਅਗਾਰੀ ਤੋਹਿ।
ਤੈਸੇ ਪਾਇ ਸੰਕਟ ਬਿਸਾਲ ਤਾਤਕਾਲ ਫਲ,
ਮੂਰਖ ਅਜਾਨ! ਜਾਨਿ੧ ਤੇਰੋ ਤਨ ਨਾਸ਼ ਹੋਹਿ।
ਐਸੇ ਗੁਰ ਬੈਨ ਭਨੇ ਸੁਨੇ ਸ਼੍ਰੌਨ ਮੂਢ ਬਿਜ਼ਪ੍ਰ,
ਅੁਠੋ ਸੂਲ ਤੇਹੀ ਛਨ ਗਿਰੋ ਧਰ ਭਯੋ ਮੋਹਿ੨।
ਲਿਟਤਿ ਕਰਤਿ ਹਾਇ ਹਾਇ, ਨ ਸਹਾਇ ਅਬਿ
ਪਰੋ ਅਰਿਰਾਇ੩ ਦੁਖ ਪਾਇ ਜੋ ਧਰਤਿ ਦ੍ਰੋਹਿ ॥੨॥
ਏਕ ਘਟੀ ਸੂਲ ਭਯੋ, ਸੰਕਟ ਬਿਸਾਲ ਦਯੋ,
ਫੇਰ ਮਰਿ ਗਯੋ ਹਾਥ ਪਾਇਨਿ੪ ਪਸਾਰਿ ਕਰਿ।
ਮਰੇ ਦੋਅੂ ਹੇਰਿ ਕਰਿ, ਬਿਸਮੇ ਬਡੇਰ ਸਭਿ
ਕਹੈਣ ਬਾਕ ਪ੍ਰਭੂ ਨੇ ਬਚਾਯੋ ਹਿਤ ਧਾਰਿ ਕਰਿ।
ਪਾਪੀ ਇਨ ਕੀਨ ਕਹਾਂ ਠਾਨਿ ਕੈ ਕਪਟ ਮਹਾਂ
ਬਿਖ ਕੋ ਪਿਲਾਇ ਰਹਾ, ਪੀਓ ਨ, ਪੁਕਾਰ ਕਰਿ੫।
ਅੰਸ ਜਗਦੀਸ਼ ਕੀ ਸ਼ਰੀਰ ਧਰੋ ਆਇ ਕਰਿ,
ਨਦਨ ਤੁਮਾਰੋ ਕਰਾਮਾਤ ਕੋ ਅੁਦਾਰ ਕਰਿ ॥੩॥
ਆਪ ਅਵਤਾਰ ਤੁਮ ਸਮ ਜਾਯੋ ਆਤਮਜ੬,
ਅਪਰ ਜਿ ਹੋਤਿ ਮਾਰਿ ਦੇਤਿ ਨ ਬਚਤਿ ਹੈ।
ਲੇ ਗੋ ਇਕਾਕੀ, ਬਿਖ ਪਾਇ ਕੈ ਦਧੀ ਕੋ ਮੂਢ
ਓਜ ਤੇ ਪਿਲਾਇ ਰਹੋ, ਕੋਣ ਹੂੰ ਨ ਅਚਤਿ ਹੈ੭।


੧ਜਾਣ ਲੈ।
੨ਅੁਸੇ ਖਿਨ ਸੂਲ ਅੁਠਿਆ ਤੇ ਮੂਰਛਤ ਹੋਕੇ ਧਰਤੀ ਤੇ ਡਿਗ ਪਿਆ।
੩ਅਰੜਾ ਕਰਕੇ।
੪ਪੈਰਾਣ ਲ਼।
੫ਪੁਕਾਰ ਕੀਤੀ (ਭਾਵ ਗੁਰੂ ਹਰਿਗੋਬਿੰਦ ਜੀ ਨੇ)।
੬(ਆਪਣੇ) ਵਰਗਾ ਪੈਦਾ ਕੀਤਾ ਹੈ ਸਪੁਜ਼ਤ੍ਰ।
੭ਨਾਂ ਪੀਤੀ (ਸ੍ਰੀ ਬਾਲਕ ਜੀ ਨੇ)।

Displaying Page 141 of 591 from Volume 3