Sri Gur Pratap Suraj Granth

Displaying Page 160 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੭੫

-ਦੇਖਿ ਨ ਸੁਕਚਹਿ੧ ਮੋਹਿ ਕੋ, ਸ਼ੁਭ ਮਤੀ ਪ੍ਰਬੀਨਾ੨- ॥੬॥
ਛਪੇ ਸੁਨਤਿ ਗੁਰ ਸਬਦ ਕੋ, ਥਿਤ੩ ਕੇਤਿਕ ਕਾਲਾ।
ਪਢਤਿ ਰਹੀ ਅਮਰੋ ਤਬਹਿ, ਪੁਨ ਭਯੋ ਅੁਜਾਲਾ।
ਜਬਿ ਪ੍ਰਭਾਤਿ ਹੋਈ ਪਿਖਿ, ਤਬਿ ਨਿਕਟ ਸਿਧਾਰਾ।
ਬੂਝਨ ਲਾਗੋ ਸ਼ਬਦ ਇਹ, ਕਿਸ ਭਾਂਤਿ ਅੁਚਾਰਾ? ॥੭॥
ਹੇ ਪੁਜ਼ਤ੍ਰੀ! ਅਬਿ ਫੇਰ ਪਢਿ, ਮੁਝ ਦੇਹੁ ਸੁਨਾਈ।
ਮਰੋ ਹੁਤੋ ਮੈਣ, ਸੁਧਾ ਕੀ; ਬੂੰਦੈਣ ਮੁਖ ਪਾਈ੪।
ਕਰੋ ਜਿਵਾਵਨ, ਸੁਖ ਦਿਯੋ, ਇਹ ਬਡ ਅੁਪਕਾਰਾ।
ਸੁਨਿ ਅਮਰੋ ਸੁਕਚਤਿ੫ ਕੁਛਕ ਗੁਰ ਸ਼ਬਦ ਅੁਚਾਰਾ ॥੮॥
ਸ੍ਰੀ ਮੁਖਵਾਕ:
ਮਾਰੂ ਮਹਲਾ ੧ ਘਰੁ ੧ ॥
ਕਰਣੀ ਕਾਗਦੁ ਮਨੁ ਮਸਵਾਣੀ੬ ਬੁਰਾ ਭਲਾ ਦੁਇ ਲੇਖ ਪਏ ॥
ਜਿਅੁ ਜਿਅੁ ਕਿਰਤੁ ਚਲਾਏ ਤਿਅੁ ਚਲੀਐ ਤਅੁ ਗੁਣ ਨਾਹੀ ਅੰਤੁ ਹਰੇ ॥੧॥
ਚਿਤ ਚੇਤਸਿ ਕੀ ਨਹੀ ਬਾਵਰਿਆ੭ ॥
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਅੁ ॥
ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀ ਘੜੀ ਫਾਹੀ ਤੇਤੀ ॥
ਰਸਿ ਰਸਿ ਚੋਗ ਚੁਗਹਿ ਨਿਤ ਫਾਸਹਿ ਛੂਟਸਿ ਮੂੜੇ ਕਵਨ ਗੁਣੀ ॥੨॥
ਕਾਇਆ ਆਰਣੁ੮ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥
ਕੋਇਲੇ ਪਾਪ ਪੜੇ ਤਿਸੁ ਅੂਪਰਿ ਮਨੁ ਜਲਿਆ ਸੰਨੀ ਚਿੰਤ ਭਈ ॥੩॥
ਭਇਆ ਮਨੂਰੁ੯ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥
ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਅੁ ਨਾਨਕ ਤ੍ਰਿਸਟਸਿ੧੦ ਦੇਹਾ ॥੪॥੩॥
ਨਿਸ਼ਾਨੀ ਛੰਦ: ਸੁਨਿ ਕੇ ਸਤਿਗੁਰ ਸਬਦ ਕੋ, ਮਨ ਭਯੋ ਹੁਲਾਸਾ।
-ਮੋਹਿ ਦਸ਼ਾ ਅਸ ਅਬਿ ਅਹੈ, ਜਿਮ ਸ਼ਬਦ ਪ੍ਰਕਾਸ਼ਾ੧੧।
ਤਰੁਨ ਅਵਸਥਾ ਬਿਤ ਗਈ, ਬਿਰਧਾਪਨ ਪਾਵਾ।
ਲੋਹਾ ਹੁਤੇ ਮਨੂਰ ਭਾ, ਕਿਤ ਕਾਜ ਨ ਆਵਾ ॥੯॥

੧ਸੰਕੋਚ ਨਾ ਕਰੇ
(ਅ) ਸ਼ਰਮਾਵੇ ਨਾ।
੨ਭਾਵ ਬੀਬੀ ਅਮਰੋ।
੩ਖੜੋਕੇ।
੪(ਤੂੰ) ਪਾਈਆਣ ਹਨ।
੫ਸ਼ਰਮਾਕੇ।
੬ਦਵਾਤ।
੭ਕਮਲਿਆ।
੮ਭਜ਼ਠੀ।
੯ਸੜਿਆ ਗਲਿਆ ਲੋਹਾ।
੧੦ਟਿਕੇ।
੧੧ਮੇਰੀ ਦਸ਼ਾ ਹੁਣ ਅੁਜੇਹੀ ਹੈ ਜੇਹੀ ਸ਼ਬਦ ਨੇ ਪ੍ਰਕਾਸ਼ ਕੀਤੀ ਹੈ।

Displaying Page 160 of 626 from Volume 1