Sri Gur Pratap Suraj Granth

Displaying Page 160 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੧੭੩

੨੩. ।ਸਰਮਦ ਕਤਲ॥
੨੨ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੨੪
ਦੋਹਰਾ: ਤਿਨ ਦਿਵਸਨਿ ਮਹਿ ਦੂਤ ਇਕ, ਦਿਜ਼ਲੀ ਪੁਰਿ ਮੈਣ ਆਇ।
ਰੂਮ ਵਲਾਇਤ ਸ਼ਾਹ ਨੇ, ਲਿਖਿ ਕਰਿ ਦਿਯੋ ਪਠਾਇ ॥੧॥
ਚੌਪਈ: ਸ਼ੁਕਰ ਸਬਰ ਦੋ ਨਾਮ ਜੁ ਕਹੈਣ।
ਕਹਾਂ ਮਾਇਨਾ ਇਨ ਕੋ ਅਹੈ?
ਬੂਝਨਿ ਹੇਤੁ੧ ਨੁਰੰਗ ਪਾਸ।
ਹੋਇ ਜਥਾਰਥ ਕਰਹੁ ਪ੍ਰਗਾਸ ॥੨॥
ਨਹੀਣ ਮਾਇਨਾ ਇਨ ਤੇ ਆਵੈ।
ਤੌ ਸਰਮਦ ਇਕ ਸੰਤ ਕਹਾਵੈ।
ਤਿਸ ਤੇ ਬੂਝਹੁ ਭਲੇ ਬਿਚਾਰਿ।
ਲੇਹੁ ਮਾਇਨਾ ਜੋ ਹੁਇ ਸਾਰ ॥੩॥
ਸੋ ਦਿਜ਼ਲੀ ਮਹਿ ਆਨਿ ਪ੍ਰਵੇਸ਼ਾ।
ਡੇਰਾ ਕੀਨਸਿ ਪਿਖੋ ਅਸ਼ੇਸ਼ਾ।
ਬਹੁਰ ਸ਼ਾਹਿ ਕੈ ਨਿਕਟਿ ਪਧਾਰਾ।
ਮੁਲਾਕਾਤ ਕਰਿ, ਹੇਤੁ ਅੁਚਾਰਾ ॥੪॥
ਹਗ਼ਰਤ ਜਸੁ ਤੁਮਰੋ ਬਹੁ ਭਾਖੇ।
-ਚੌਦਾਂ ਸੈ ਅੁਲਮਾਵਨਿ ਰਾਖੈ-।
ਇਮ ਸੁਨਿ ਕੈ ਇਤ ਮੋਹਿ ਪਠਾਵਾ।
ਹੇਤੁ ਮਾਯਨੇ ਬੂਝਨਿ ਆਵਾ ॥੫॥
ਸ਼ੁਕਰ ਸਬਰ ਏ ਨਾਮ ਜੁ ਦੋਇ।
ਇਨ ਕੋ ਕਹਾਂ ਮਾਯਨਾ ਹੋਇ।
ਸੋ ਮੋ ਕਹੁ ਦੀਜੈ ਸਮੁਝਾਇ।
ਦਾਨਸ਼ਵਦਨਿ ਤੇ ਕਰਿਵਾਇ ॥੬॥
ਸੁਨਿ ਨੌਰੰਗ ਅੁਮਰਾਵ* ਬੁਲਾਵੇ।
ਅਨਿਕ ਮੁਲਾਨੇ ਤਬਿ ਚਲਿ ਆਏ।
ਬਹੁ ਭਾਂਤਨਿ ਤੇ ਰਿਦੈ ਬਿਚਾਰਹਿ।
ਨਿਜ ਨਿਜ ਮਤਿ ਅਨੁਸਾਰਿ ਅੁਚਾਰਹਿ ॥੭॥
ਾਤਰ ਜਮਾ ਨ ਤਿਸ ਕੀ ਹੋਇ।


੧(ਆਵਂ ਦਾ) ਕਾਰਨ।
*ਇਥੇ ਸ਼ੁਜ਼ਧ ਪਾਠ-ਅੁਲਮਾਵ-ਚਾਹੀਦਾ ਹੈ, ਲਿਖਾਰੀ ਦੀ ਭੁਜ਼ਲ ਨਾਲ ਅੁਮਰਾਵ ਹੋ ਗਿਆ ਜਾਪਦਾ ਹੈ। ਅੁਲਮਾਵ
= ਇਸਲਾਮ ਦਾ ਪੰਡਿਤ। ਅੁਮਰਾਵ = ਅਮੀਰ, ਹੁਜ਼ਦੇਦਾਰ।

Displaying Page 160 of 412 from Volume 9