Sri Gur Pratap Suraj Granth

Displaying Page 182 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੯੭

ਕਰਨ ਲਗੇ ਬਿਨਤੀ ਤਬਹਿ, ਕਰਿ ਜੋਰਤਿ ਦੋਈ।
ਮੋਹਿ ਨਿਥਾਵਾਣ ਇਨ ਕਹੋ, ਸੋ ਸਾਚ ਬਖਾਨੀ।
ਜਬ ਲੌ ਆਤਮ ਰੂਪ ਕੋ, ਮਨ ਲੇਯ ਨ ਜਾਨੀ ॥੨੦॥
ਥਾਅੁਣ ਪਾਇ ਕਰਿ ਥਿਰਹਿ ਨਹਿਣ੧, ਤਬ ਲਗੌਣ ਨਿਥਾਵਾਣ।
ਭਟਕਤਿ ਮ੍ਰਿਗ ਤ੍ਰਿਸ਼ਨਾ ਬਿਖੈ, ਕਿਤ* ਸ਼ਾਂਤਿ ਨ ਪਾਵਾ।
ਜਬ ਤਮਰੀ ਸੇਵਾ ਰੁਚਿਰ੨, ਕਿਯ ਤਰਕ ਜੁਲਾਹੀ।
ਸਹੀ ਗਈ ਨਹਿਣ ਮੋਹਿ ਤੇ, -ਬੌਰੀ- ਤਬ ਪ੍ਰਾਹੀ ॥੨੧॥
ਪ੍ਰੇਮ ਲਪੇਟੋ ਬਾਕ ਸੁਨ, ਮਨ ਦ੍ਰਵੋ ਕ੍ਰਿਪਾਲਾ।
ਭਏ ਮਹਾਂ ਅਨੁਕੂਲ੩ ਤਬਿ, ਲਖਿ ਘਾਲ ਬਿਸਾਲਾ।
ਬਖਸ਼ਨ ਕੋ ਬਖਸ਼ਸ਼ ਮਹਾਂ, ਅੁਮਗੋ ਅੁਰ ਭਾਰੀ।
ਕਰਨ ਕ੍ਰਿਤਾਰਥ ਦਾਸ ਕੋ, ਗੁਰ ਗਿਰਾ ਅੁਚਾਰੀ ॥੨੨॥
ਤੋਮਰ ਛੰਦ: ਤੁਮਹੋ ਨਿਥਾਵਨ ਥਾਨ੪।
ਕਰਿ ਹੋ ਨਿਮਾਨਹਿਣ+ ਮਾਨ੫।
ਬਿਨ ਓਟ ਕੀ ਤੁਮ ਓਟ੬।
ਨਿਧਰੇਨ ਕੀ ਧਿਰ ਕੋਟ੭ ॥੨੩॥
ਬਿਨ ਜੋਰ ਕੇ ਤੁਮ ਜੋਰ੮।
ਸਮ ਕੋ ਨ ਹੈ ਤੁਮ ਹੋਰ।
ਬਿਨ ਧੀਰ ਕੋ ਬਰ ਧੀਰ੯।
ਸਭਿ ਪੀਰ ਕੇ ਬਡ ਪੀਰ ॥੨੪॥
ਤੁਮ ਹੋ ਸੁ ਗਈ ਬਹੋੜ੧੦।
ਨਰ ਬੰਧ ਕੋ ਤਿਹ ਛੋੜ੧੧।
ਘੜ ਭੰਨਿਬੇ ਸਮਰਜ਼ਥ।


੧ਨਾ ਟਿਕੇ।
*ਪਾ-ਚਿਤ।
੨ਸੁਹਣੀ ਸੇਵਾ ਲ਼।
੩ਕ੍ਰਿਪਾਲੂ।
੪ਨਿਥਾਵਿਆਣ ਦਾ ਥਾਂ।
+ਪਾ-ਨਿਮਾਨਨ।
੫ਨਿਮਾਂਿਆਣ ਦੇ ਮਾਂ।
੬ਨਿਓਟਿਆਣ ਦੀ ਓਟ।
੭ਨਿਰ ਆਧਾਰ ਦੀ ਦ੍ਰਿੜ੍ਹ ਧਿਰ (ਆਧਾਰ) ਕੋਟ (ਵਾਣੂ)।
੮ਨਿਗ਼ੋਰਿਆਣ ਦੇ ਗ਼ੋਰ।
੯ਅਧੀਰਜਾਣ ਲ਼ ਧੀਰਜ ਦੇਣ ਵਾਲੇ।
੧੦ਗਈ ਲ਼ ਫੇਰ ਮੋੜ ਲੈਂ ਵਾਲੇ।
੧੧ਫਸੇ ਹੋਏ ਨਰਾਣ ਲ਼ ਛੁਡਾਅੁਣ ਵਾਲੇ।

Displaying Page 182 of 626 from Volume 1