Sri Gur Pratap Suraj Granth

Displaying Page 189 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੦੪

ਪਰਖ ਦਿਖਾਵਹਿਣ ਅੁਚਿਤ ਸੁ ਨਾਂਹੀ੧*- ॥੧੯॥
ਇਮ ਬਿਚਾਰਿ ਸ਼੍ਰੀ ਅੰਗਦ ਠਾਨਾ।
ਬਡੇ ਪੁਜ਼ਤ੍ਰ ਸੋਣ ਬਾਕ ਬਖਾਨਾ।
ਦਾਸੂ! ਇਸ ਕੇ ਸੰਗ ਸੁ ਜਾਵਹੁ।
ਪ੍ਰੇਤ ਬਿਡਾਰਿ ਸੁ ਗ੍ਰਾਮ ਬਸਾਵਹੁ ॥੨੦॥
ਸੁਨਿ ਕੈ ਕਹਤਿ ਭਯੋ ਨਹਿਣ ਜਾਅੂ।
ਭੂਤ ਪ੍ਰੇਤ ਮਹਿਣ ਕੁਤੋ੨ ਬਸਾਅੂਣ।
ਹਮਰੋ ਗ੍ਰਾਮ ਖਡੂਰ ਰਹਨਿ ਕੋ।
ਇਸ ਕੋ ਤਾਗਤਿ ਜਾਅੁਣ ਤਿਹ ਨ ਕੋ+ ॥੨੧॥
ਐਸੇ ਥਾਨ ਪਠਾਵਨ ਲਾਗੇ।
ਜਹਿਣ ਕੋ ਬਸਹਿ ਨ, ਸਭਿਹੂੰ ਤਾਗੇ੩।
ਮੋ ਤੇ ਤਹਾਂ ਨ ਜਾਯੋ ਜਾਇ।
ਥਾਨ ਸਖਤ ਸੋ ਬਸਹਿ ਨ ਕਾਇ੪ ॥੨੨॥
ਮਹਾਂ ਬਲੀ ਤਹਿਣ ਦੇਵ ਸੁਨੇ ਹੈਣ।
ਕਿਸ ਹੂੰ ਪਾਸ ਨ ਜਾਹਿਣ ਗਿਨੇ ਹੈਣ।
ਘਰ ਕੀ ਕੰਧ ਅੁਸਾਰਤਿ ਜੌਨ।
ਭਈ ਰੈਨ ਢਾਹਤਿ ਹੈਣ ਤੌਨ ॥੨੩॥
ਕਰਹਿਣ ਬਾਦ, ਨਹਿਣ ਬਸਨੇ ਦੇਤਿ।
ਕੈਸੇ ਹੋਵੈ ਕਰੇ ਨਿਕੇਤ੫।
ਤਹਿਣ ਬਸਿ ਕੈ ਹਮ ਲੇਨੋ ਕਾ ਹੈ।
ਸਕਲ ਪਦਾਰਥ ਦਿਏ੬ ਇਹਾਂ ਹੈ ॥੨੪॥
ਲਘੁ ਸੁਤ ਦਾਤੂ ਕੀ ਦਿਸ਼ਿ ਹੇਰ।
ਫੇਰੁ ਆਨ ਫੁਰਮਾਯੋ ਫੇਰ੭।


੧ਓਹ (ਭਾਵ ਪੁਜ਼ਤ੍ਰ) ਗਜ਼ਦੀ ਦੇ ਯੋਗ ਨਹੀਣ ਹਨ।
*ਪਾ:-ਯਾਹੀ = ਜੇਹੜਾ ਗਜ਼ਦੀ ਦੇ ਜੋਗ ਹੈ।
੨ਕਿਜ਼ਥੇ, ਕਿਵੇਣ।
+ਪਾ:-ਤਾਗ ਨ ਜਾਅੁਣ ਤਹਨਿ ਕੋ।
੩ਜਿਸ ਲ਼ ਸਭ ਨੇ ਛਜ਼ਡ ਦਿਜ਼ਤਾ ਹੈ, ਕੋਈ ਨਹੀਣ ਵਸਦਾ।
੪ਕੋਈ
(ਅ) ਕਿਵੇਣ ਬੀ।
੫ਘਰ ਬਣਾਏ ਹੋਏ (ਬਾਦ ਕਰਦੇ =) ਬਿਰਥਾ ਕਰ ਦੇਣਦੇ ਹਨ, ਭਾਵ ਢਾਹ ਦੇਣਦੇ ਹਨ, ਵਜ਼ਸਂ ਨਹੀਣ ਦੇਣਦੇ
(ਭਾਵੇਣ ਕੋਈ) ਕੇਹੋ ਜੇਹਾ ਹੋਵੇ। (ਅ) ਓਥੇ ਘਰ ਦਾ ਬਨਾਅੁਣਾ ਕਿਸ ਤਰ੍ਹਾਂ ਹੋਵੇ।
੬ਦਿਜ਼ਤੇ ਹਨ (ਤੁਸਾਂ ਯਾ ਰਜ਼ਬ ਨੇ)।
੭ਫੇਰ ਫੇਰੂ ਦੇ ਪੁਜ਼ਤ੍ਰ (ਭਾਵ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ) ਫੁਰਮਾਇਆ।

Displaying Page 189 of 626 from Volume 1