Sri Gur Pratap Suraj Granth

Displaying Page 189 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੨੦੨

੨੨. ।ਪ੍ਰਿਥੀਆ ਸੁਲਹੀ ਲ਼ ਮਿਲਿਆ। ਹੇਹਰਿ॥
੨੧ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੨੩
ਦੋਹਰਾ: ਇਸ ਪ੍ਰਕਾਰ ਸ਼੍ਰੀ ਗੁਰ ਸਦਨ, ਅਤਿ ਅੁਤਸਾਹ ਜੁ ਕੀਨਿ।
ਅਧਿਕ ਤਿਹਾਵਲ ਬਰਤਹੀ, ਭਈ ਭੀਰ ਸੁਖ ਪੀਨ ॥੧॥
ਸੈਯਾ: ਲਘੁ ਦੁੰਦਭਿ ਕੀ ਧੁਨਿ ਬਾਜਤਿ ਹੈ
ਬਹੁ ਨਾਦ ਨਫੀਰਨਿ ਕੇ ਸੰਗਿ ਭਾਰੀ।
ਘਰਿ ਪੌਰ ਕੁਲਾਹਲ ਹੋਇ ਰਹੋ
ਸਭਿ ਆਸ਼ਿਖ ਦੇਤਿ ਮਿਲੇ ਨਰ ਨਾਰੀ।
ਪ੍ਰਿਥੀਏ ਕਹੁ ਗਾਰ ਨਿਕਾਰਤਿ ਹੈਣ
ਨਿਤ ਪਾਪ ਬਿਖੈ ਰਤਿ ਜੋ ਦੁਰਚਾਰੀ।
ਹਰਿਗੋਬਿੰਦ ਕੋ ਬਿਖ ਦੀਨਿ ਅਬੈ,
ਪਰਮੇਸ਼ੁਰ ਹਾਥ ਦੈ ਲੀਨਿ ਅੁਬਾਰੀ ॥੨॥
ਮੁਖ ਕਾਰਖ ਲਾਗਿ ਗਈ ਤਿਸ ਕੇ,
ਮਰਿਬੇ ਲਗਿ ਜਾਇ ਨ ਕੈਸੇ ਪਖਾਰੀ।
ਸ਼ਰਮੋ ਘਰਿ ਬੀਚ ਦੁਰੋ ਮਤਿ
ਮੂਰਖ ਬਾਦ ਹੀ ਬੈਰ ਕਰੇ ਹਿਤ ਟਾਰੀ।
ਗੁਰ ਨਾਨਕ ਕੀ ਇਹ ਜੋਤਿ ਬਿਰਾਜਤਿ,
ਹੈ ਗੁਨ ਪੂਰਨ ਜੇ ਸ਼ੁਭ ਕਾਰੀ।
ਛਲ ਬ੍ਰਿੰਦ ਕਰੇ ਨ ਛਲੇ੧ ਕਿਸ ਰੀਤਿ,
ਸਦਾ ਸਰਬਜ਼ਗ, ਕ੍ਰਿਤਜ਼ਗ ਅੁਦਾਰੀ੨ ॥੩॥
ਏ ਬਤੀਆਣ ਸੁਨਿ ਕੈ ਸਭਿ ਹੀ
ਤਿਸ ਕੇ ਪਜ਼ਖ ਕੇ ਸਭਿ ਜਾਇ ਸੁਨਾਵੈਣ।
ਲੋਕ ਹਜਾਰੋਣ ਹੀ ਗਾਰ ਨਿਕਾਰਤਿ
ਕੀਨਿ ਮਹਾਂ ਅਘ ਬਾਕ ਅਲਾਵੈਣ।
ਯੌਣ ਅੁਤਸਾਹ ਕਰੈਣ ਬਹੁ ਭਾਂਤਿਨਿ
ਬਾਦਿਤ ਭਾਂਤਿ ਅਨੇਕ ਬਜਾਵੈ।
ਭੀਰ ਰਹੀ ਭਰਿ, ਪੂਰਨਿ ਭਾ ਘਰਿ,
ਭੂਰ ਤਿਹਾਵਲ ਕੋ ਬਰਤਾਵੈਣ ॥੪॥
ਕਬਿਜ਼ਤ: ਪ੍ਰਿਥੀਆ ਸੁਨਤਿ ਮਨ ਗਿਨਤੀ ਗਿਨਤ ਬਹੁ


੧ਨਾ ਛਲੇ ਗਏ (ਸ਼੍ਰੀ ਹਰਿਗੋਬਿੰਦ ਜੀ)।
੨ਜੋ ਸਦਾ ਸਰਬਜ਼ਗ ਹਨ, ਕੀਤੇ ਕਰਮਾਂ ਲ਼ ਜਾਣਨ ਵਾਲੇ ਹਨ ਚੰਗੀ ਤਰ੍ਹਾਂ। (ਅ) ਬੜੇ ਅਹਿਸਾਨ ਮੰਨਂ ਵਾਲੇ
ਹਨ।

Displaying Page 189 of 591 from Volume 3