Sri Gur Pratap Suraj Granth

Displaying Page 192 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੦੫

੨੬. ।ਰਣਜੀਤ ਨਗਾਰਾ ਵਜ਼ਜਂਾ॥
੨੫ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨੭
ਦੋਹਰਾ: ਨਦ ਚੰਦ ਕਰ ਬੰਦਿ ਕੈ,
ਕਹੋ ਸਮੀਪ ਮੁਕੰਦ।
ਦੁੰਦਭਿ ਭਯੋ ਬਿਲਦ ਅਬਿ,
ਕੋ ਦੂਜਾ ਨ ਮਨਿਦ ॥੧॥
ਚੌਪਈ: ਸੁਨਿ ਸਤਿਗੁਰ ਨਿਸ ਮਹਿ ਤਬਿ ਸੋਏ।
ਅੁਠੇ ਬਹੁਰ ਪ੍ਰਾਤੀ੧ ਕਹੁ ਜੋਏ।
ਅਧਿਕ ਤਿਹਾਵਲ ਕਰਿ ਮੰਗਵਾਯੋ।
ਹਯ ਪਰ ਦੁੰਦਭਿ ਦੀਹ ਕਸਾਯੋ ॥੨॥
ਸ਼੍ਰੀ ਨਾਨਕ ਤੇ ਆਦਿਕ ਨਾਮੂ।
ਲੇ ਅਰਦਾਸ* ਕਰੀ ਅਭਿਰਾਮੂ।
ਪੁਨ ਧੌਣਸਾ ਧੁੰਕਾਰਨਿ ਕੀਨਾ।
ਦੂਰ ਦੂਰ ਲਗਿ ਧੁਨਿ ਸੁਨਿ ਲੀਨਾ ॥੩॥
ਸਭਿ ਕੇ ਮਨੈ ਬਧੋ ਅੁਤਸਾਹੂ।
ਪੁਰਿ ਨਰ ਅਨਿਕ ਆਇਗੇ ਪਾਹੂ।
ਪੰਚਾਂਮ੍ਰਿਤ ਸਭਿ ਮਹਿ ਬਰਤਾਯੋ।
ਗੁਰਨਿ ਸਰਾਹਿ ਸਾਦ ਸਭਿ ਪਾਯੋ ॥੪॥
ਸਭਿ ਸੁਭਟਨਿ ਤਾਰੀ ਨਿਜ ਕਰੇ।
ਤਤਛਿਨ ਗ਼ੀਨ ਤੁਰੰਗਨ ਪਰੇ।
ਸ਼ਸਤ੍ਰ ਬਸਤ੍ਰ ਸ਼ੁਭ ਅੰਗ ਲਗਾਇ।
ਅੁਤਸਾਹਤਿ ਸਤਿਗੁਰ ਢਿਗ ਆਇ ॥੫॥
ਇਤਨੇ ਮਹਿ ਮਸੰਦ ਮਿਲ ਦੋਇ।
ਸ਼੍ਰੀ ਗੁਜਰੀ ਕਹਿ ਭੇਜੇ ਸੋਇ।
ਹਾਥ ਜੋਰਿ ਤਿਨ ਅਰਗ਼ ਗੁਗ਼ਾਰੀ।
ਤੁਮ ਪ੍ਰਤਿ ਮਾਤਾ ਏਵ ਅੁਚਾਰੀ ॥੬॥
-ਕੋਣ ਇਮ ਕਰਹੁ ਜਿ ਵਧਹਿ ਬਖੇਰਾ।
ਨ੍ਰਿਪ ਕਹਿਲੂਰੀ ਬਲੀ ਬਡੇਰਾ।
ਤਾਂਹਿ ਦੇਸ਼ ਦੁੰਦਭਿ ਬਜਵਾਵਹੁ।
ਨਾਹਕ ਬੈਠੇ ਸਦਨ ਖਿਝਾਵਹੁ ॥੭॥


੧ਸਵੇਰ।
*ਪਾ:-ਕਰਿ ਦਾਸ।

Displaying Page 192 of 372 from Volume 13