Sri Gur Pratap Suraj Granth

Displaying Page 197 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੧੦

੨੬. ।ਗੁਰੂ ਜੀ ਦਾ ਪਟਂੇ ਤੋਣ ਵਿਦਾ ਹੋਣਾ॥
੨੫ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨੭
ਦੋਹਰਾ: ਆਇ ਪਿਤਾ ਕੇ ਢਿਗ ਥਿਰੇ, ਸ਼੍ਰੀ ਗੋਬਿੰਦ ਸਿੰਘ ਰਾਇ।
ਚਲਨਿ ਸੁਨੋਣ ਪੰਜਾਬ ਕੋ, ਬੋਲੇ ਅਨਦ ਬਧਾਇ ॥੧॥
ਚੌਪਈ: ਆਪ ਪਿਤਾ ਜੀ! ਕਰਹੁ ਪਯਾਨਾ।
ਦੇਸ਼ ਪੰਜਾਬ ਸੁ ਦੂਰ ਮਹਾਨਾ।
ਬਾਸ ਹਮਾਰੇ ਬਡਨ ਬਡੇਰੇ।
ਤਿਤ ਹੀ ਸੁਨੋ ਮਹਾਂ ਸੁਖ ਹੇਰੇ੧* ॥੨॥
ਹਮ ਕੋ ਸੰਗ ਚਲਹੁ ਲੇ ਅਬੈ।
ਚਾਹਤਿ ਦੇਸ਼ ਬਿਲੋਕੋ ਸਬੈ।
ਅਪਨੇ ਨਗਰ ਨਿਕੇਤ ਅੁਸਾਰੇ।
ਤਹਾਂ ਬਸਹਿਗੇ ਸਦਾ ਸੁਖਾਰੇ ॥੩॥
ਨਹਿ ਇਸ ਦੇਸ਼ ਰਹਨਿ ਹਮ ਭਾਵੈ।
ਤਿਤ ਹੀ ਤੁਮਰੇ ਸੰਗ ਸਿਧਾਵੈਣ।
ਸੁਨਿ ਸ਼੍ਰੀ ਤੇਗ ਬਹਾਦਰ ਭਾਖਾ।
ਕਰਹਿ ਭਲੇ ਪੂਰਨ ਅਭਿਲਾਖਾ ॥੪॥
ਤਿਤ ਹੀ ਹੁਇ ਹੈ ਬਸਨਿ ਤੁਹਾਰੋ।
ਨਿਜ ਪ੍ਰਭਾਵ ਕੋ ਤਹਾਂ ਬਿਥਾਰੋ।
ਸਕਲ ਸਮਾਜ ਬਿਭੂਤਿ ਬਿਸਾਲਾ।
ਕਰਹੁ ਆਪਨੋ ਭਲੋ ਅੁਜਾਲਾ ॥੫॥
ਤਅੂ ਸੁਨੋ ਜਬਿ ਸਮਾਂ ਸੁ ਆਵੈ।
ਤਬਿ ਹੀ ਕਰਿਬੋ ਸਭਿ ਕੋ ਭਾਵੈ।
ਮਗ ਮਹਿ ਚਲਨਿ ਬਿਖਾਦ ਬਡੇਰਾ।
ਸ਼੍ਰਮ ਆਦਿਕ ਤੇ ਸਭਿਨਿ ਘਨੇਰਾ੨ ॥੬॥
ਖਾਨ ਪਾਨ ਬਿਨ ਸਮੈਣ ਸੁ ਹੋਤਿ।
ਨਿਤ ਪ੍ਰਤਿ ਚਲਿਬੋ ਰਵੀ ਅੁਦੋਤ੩।
ਲਘੁ ਸਰੀਰ ਇਸ ਲਾਯਕ ਨਾਂਹੀ।
ਖੇਲਹੁ ਮਿਲਹੁ ਬਾਲਿਕਨਿ ਮਾਂਹੀ ॥੭॥
ਮਨ ਭਾਵਤਿ ਕਰਿ ਖਾਨੁ ਰੁ ਪਾਨ।

੧ਸੁਣਿਆਣ ਹੈ ਅੁਥੇ ਹੀ (ਵਜ਼ਡਿਆਣ ਨੇ) ਵਜ਼ਡੇ ਸੁਖ ਦੇਖੇ ਹਨ।
*ਪਾ:-ਤਿਮ ਹੀ ਸੁਨਿ ਅੁਮਾਹ ਮਨ ਮੇਰੇ।
੨ਸਭ ਲ਼ ਬਹੁਤਾ (ਦੁਖ ਹੋਵੇਗਾ)।
੩ਸੂਰਜ ਚੜੇ ਅਥਵਾ ਧੁਜ਼ਪੇ।

Displaying Page 197 of 492 from Volume 12