Sri Gur Pratap Suraj Granth

Displaying Page 203 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੧੬

੨੮. ।ਅਨਦਪੁਰ ਤਜਂ ਦੀਆਣ ਸਲਾਹਾਂ। ਬਿਦਾਵਾ॥
੨੭ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੨੯
ਦੋਹਰਾ: ਸੁਨਿ ਸਭਿ ਤੇ ਸਤਿਗੁਰ ਕਹੋ, ਇਹ ਦਰੋ੧ ਕੀ ਬਾਤ।
ਬੰਚਕਤਾ ਤੁਮ ਕਰਤਿ ਹੋ, ਰਾਜ ਤੇਜ ਹੁਇ ਘਾਤ ॥੧॥
ਚੌਪਈ: ਜਿਮ ਆਗੇ ਸਭਿ ਕੀਨਸਿ ਆਨ।
ਬਹੁਰ ਬਿਨਾਸ਼ੋ ਧਰਮ ਇਮਾਨ।
ਨਿਜ ਤੇ ਪ੍ਰਥਕ ਬਨਾਇ ਲੁਟੇਰੇ।
ਨਰਕ ਸਹੇਰੋ ਕਸ਼ਟ ਬਡੇਰੇ ॥੨॥
ਇਮ ਹੀ ਰਾਜ ਤੇਜ ਤੁਮ ਹਾਰੋ।
ਜਗ ਤੇ ਸਫਾ ਅੁਠਹਿ ਇਕਬਾਰੋ।
ਇਮ ਕਹਿ ਤੂਸ਼ਨ ਭਏ ਗੁਸਾਈਣ।
ਹਾਰੇ ਕਹਿ ਵਕੀਲ ਸਮੁਦਾਈ ॥੩॥
ਸ਼੍ਰੀ ਗੁਜਰੀ ਢਿਗ ਸੁਧਿ ਤਬਿ ਗਈ।
ਦੂਤਨਿ ਕਹੀ ਸੁ ਅਨਬਨ ਭਈ।
ਨਹਿ ਮਾਨਹਿ ਕਲੀਧਰ ਕਿਸ ਕੀ।
ਤਿਨ ਸੋਣ ਬੋਲਹਿ ਬਾਨੀ ਰਿਸ ਕੀ ॥੪॥
ਸੁਨਿ ਕੈ ਅਪਨੇ ਨਿਕਟ ਹਕਾਰੇ।
ਸਗਲੇ ਮਾਤਾ ਪਾਸ ਪਧਾਰੇ।
ਕਹਿਵਤ੨ ਸ਼ਾਹੁ ਗਿਰੇਸ਼ਨਿ ਕੇਰੀ।
ਸਰਬ ਵਕੀਲਨਿ ਭਾਖੀ ਫੇਰੀ ॥੫॥
ਸੁਨਹੁ ਮਾਤ! ਪਰਤੀਤ ਕਰੀਜੈ।
ਸਭਿ ਕੀ ਕਹੀ ਸਾਚ ਲਖਿ ਲੀਜੈ।
ਸਤਿਗੁਰ ਨਹਿ ਮਾਨਹਿ, ਕਹਿ ਰਹੇ।
ਪ੍ਰਥਮ ਬਾਰਤਾ ਪਰ ਰਿਸ ਲਹੇ ॥੬॥
ਸਰਬ ਲੁਟੇਰੇ ਕੈਦ ਪਰੇ ਹੈਣ।
ਦੰਡ ਸਾਸਨਾ ਦੇਨਿ ਕਰੇ ਹੈਣ।
ਅਬਿ ਕਰ ਜੋਰਿ ਖਤਾ ਬਖਸ਼ਾਵੈਣ।
ਤਅੂ ਨਹੀਣ ਮਨ ਮਹਿ ਕੁਛ ਲਾਵੈਣ ॥੭॥
ਸੁਨਿ ਕਰਿ ਮਾਤਾ ਅੁਰ ਬਿਰਮਾਈ।
-ਏਤੀ ਸਪਥ ਸਾਚ ਇਨ ਖਾਈ-।


੧ਝੂਠ।
੨ਆਖੀ ਹੋਈ ਗਲ, ਸੁਨੇਹਾ।

Displaying Page 203 of 441 from Volume 18