Sri Gur Pratap Suraj Granth

Displaying Page 206 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੧੯

੩੧. ।ਗੁਰੂ ਜੀ ਦੀ ਮਹਿਮਾ। ਧੀਰਮਜ਼ਲ ਦੀ ਈਰਖਾ॥
੩੦ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੩੨
ਦੋਹਰਾ: ਸੁੰਦਰ ਸਦਨ ਸੁਧਾਰਿ ਕਰਿ, ਬਸੈਣ ਗੁਰੂ ਮਹਾਂਰਾਜ।
ਪ੍ਰਜਾ ਬਸਾਵਨਿ ਪੁਨ ਕਰੀ, ਦੇ ਸਭਿ ਬਿਧਿਨਿ ਸਮਾਜ ॥੧॥
ਚੌਪਈ: ਨਿਤ ਪ੍ਰਤਿ ਸੰਗਤਿ ਆਇ ਨਵੀਨ।
ਡੇਰਾ ਪਰਹਿ ਬਨਜ ਹੁਇ ਪੀਨ੧।
ਬੈਸਨ ਆਦਿ੨ ਦੁਕਾਨ ਬਨਾਈ।
ਨੀ੩ ਗਰੀਬ ਬਸੈਣ ਸਮੁਦਾਈ ॥੨॥
ਕਿਤਿਕ ਸਿਜ਼ਖ ਹੀ ਰਚੈਣ ਅਵਾਸ।
ਹੇਤੁ ਜੀਵਕਾ ਕੀਨਸਿ ਬਾਸ।
ਕ੍ਰਿਤ ਕੇ ਕਰਨਹਾਰ ਨਰ੪ ਬ੍ਰਿੰਦ।
ਬਸੇ ਆਨਿ ਕਰਿ ਢਿਗ ਬਸ਼ਿੰਦ ॥੩॥
ਆਇ ਸੈਕਰੇ ਨਿਤ ਨਰ ਨਾਰੀ।
ਰਹੈ ਭੀਰ ਦਰਬਾਰ ਅਗਾਰੀ।
ਬ੍ਰਿੰਦ ਮਸੰਦ ਅਨਦ ਬਿਲਦੇ।
ਰਚੈਣ ਨਿਕੇਤ ਨਿਕਟਿ ਸੁਖਕੰਦੇ ॥੪॥
ਅਨਿਕ ਫਕੀਰਨਿ ਪੰਕਤਿ ਆਈ।
ਲਖੇ ਕ੍ਰਿਪਾਲ ਪਰੇ ਸ਼ਰਣਾਈ।
ਬੰਦਨ ਕਰਿ ਬੈਠਹਿ ਨਿਤ ਪਾਸ।
ਬਨਹਿ ਦੇ ਤੇ ਅਚਵਹਿ ਗ੍ਰਾਸ ॥੫॥
ਬਾਣਛਤਿ ਬਸਤ੍ਰ ਪਾਇ ਗਨ ਰਹੈਣ।
ਜਨਮ ਸੁਧਾਰਹਿ ਗੁਰੁ ਗੁਰੁ ਕਹੈਣ।
ਕੇਤਿਕ ਦਾਸ ਸਦਾ ਰਹਿ ਸਾਥ।
ਸੇਵਾ ਕਰਹਿ ਜੋਰਿ ਕਰਿ ਹਾਥ ॥੬॥
ਦਿਨ ਪ੍ਰਤਿ ਐਸ਼ਰਜ ਬਧਹਿ ਬਿਸਾਲਾ।
ਦੁਗੁਨ ਚੁਗੂਨਾ ਦਸਗੁਨ ਜਾਲਾ।
ਇਕ ਆਵਹਿ ਸੰਗਤਿ ਇਕ ਜਾਹੀ।
ਪਸਰੋ ਸੁਜਸੁ ਅਸ਼ਟ ਦਿਸ਼ਿ ਮਾਂਹੀ ॥੭॥


੧ਭਾਰੀ।
੨ਵੈਸ਼ ਆਦਿਕਾਣ ਨੇ।
੩ਧਨਵਾਨ।
।ਅ: ਨੀ॥
੪ਭਾਵ ਮਗ਼ਦੂਰ।

Displaying Page 206 of 437 from Volume 11