Sri Gur Pratap Suraj Granth

Displaying Page 206 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੧੯

੨੭. ।ਔਰੰਗਗ਼ੇਬ ਦਾ ਗ਼ਮਾਨਾ। ਕਸ਼ਮੀਰੀ ਪੰਡਤ॥
੨੬ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੨੮
ਦੋਹਰਾ: ਤੇਗ ਬਹਾਦਰ ਸਤਿਗੁਰੂ,
ਬਸਿ ਅਨਦ ਪੁਰਿ ਮਾਂਹਿ।
ਸਮਾ ਬਿਤਾਵਤਿ ਸੁਖ ਸਹਿਤ,
ਦਾਸਨਿ ਸ਼੍ਰੇਯ ਸੁ ਚਾਹਿ ॥੧॥
ਚੌਪਈ: ਤੁਰਕੇਸ਼ੁਰ ਬਹੁ ਗਹੀ ਕੁਚਾਲੀ।
ਸ਼ਰਾ ਚਲਾਵਤਿ ਜਗਤ ਬਿਸਾਲੀ।
ਹਿੰਦੁਨਿ ਪਰ ਬਹੁ ਬਲ ਕੋ ਪਾਯੋ।
ਚਾਹਤਿ ਸਭ ਕੋ ਧਰਮ ਨਸਾਯੋ ॥੨॥
ਸਗਰੇ ਨਰ ਮੈਣ ਤੁਰਕ ਬਨਾਵੌਣ।
ਬਹੁਰ ਸ਼ਰ੍ਹਾ ਮਹਿ ਭਲੇ ਚਲਾਵੌਣ।
ਸ਼ਰ੍ਹਾ ਬਿਨਾ ਦੋਗ਼ਕ ਮਹਿ ਪਰੈਣ।
ਨਹਿ ਇਮਾਨ ਕੋ ਨੀਕੇ ਧਰੈਣ ॥੩॥
ਭਯੋ ਮੁਹੰਮਦ ਪਸ਼ਚਮ ਦੇਸ਼।
ਤਿਤ ਤੁਰਕਾਨੇ ਓਜ ਵਿਸ਼ੇਸ਼।
ਕਿਤ ਕਿਤ ਹਿੰਦੂ ਰਹੈ ਨਿਜੋਰ੧।
ਤੁਰਕ ਕਰੌਣ ਪੂਰਬ ਤਿਸ ਓਰ ॥੪॥
ਅੁਤ ਤੇ ਹੋਵਤਿ ਆਵਤਿ ਸਾਰੇ।
ਇਤ ਤੇ ਪਿਖਿ ਹੁਇ ਸ਼ਰ੍ਹਾ ਮਝਾਰੇ੨।
ਸੰਗ ਮੌਲਵੀ ਮਸਲਤ ਠਾਨੀ।
ਸਭਿਨਿ ਸਰਾਹੋ ਨੀਕ ਬਖਾਨੀ ॥੫॥
ਲਿਖਿ ਪਰਵਾਨੇ ਪੁਨਹਿ ਪਠਾਏ।
ਪ੍ਰਥਮ ਪੁਰੀ ਕਸ਼ਮੀਰ ਸਿਧਾਏ।
ਸੂਬਾ ਤਿਹਠਾਂ ਅਫਕਨ ਸ਼ੇਰ੩।
ਕਰਤਿ ਹੁਕਮ ਸੋਣ ਸਗਰੇ ਗ਼ੇਰ੪ ॥੬॥
ਰੰਕ ਦੇਸ਼ ਧਨ ਹਾਕਮ ਲੇਤਿ॥
ਦਾਰਿਦ ਸਾਰੀ ਪ੍ਰਜਾ ਨਿਕੇਤ੫।


੧ਕਮਗ਼ੋਰ।
੨ਵੇਖ ਵੇਖ ਕੇ ਸ਼ਰ੍ਹਾਂ ਵਿਚ ਹੋ ਜਾਣਗੇ।
੩ਸ਼ੇਰ ਅਫਗਨ।
੪ਅਧੀਨ।
੫ਕੰਗਾਲਤਾ ਹੈ ਸਾਰੀ ਪਰਜਾ ਦੇ ਘਰੀਣ।

Displaying Page 206 of 492 from Volume 12