Sri Gur Pratap Suraj Granth

Displaying Page 209 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੨੨

੩੦. ।ਅਜਮੇਰ॥
੨੯ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੩੧
ਦੋਹਰਾ: ਆਜ ਲਗੌਣ ਪੁਸ਼ਕਰ ਬਿਖੈ,
ਇਸ ਪ੍ਰਸੰਗ ਕੇ ਚਿੰਨ੍ਹ।
ਪ੍ਰਗਟ ਮਹਾਤਮ ਜਗਤ ਮਹਿ,
ਕਰੋ ਤੁਰਕਪਤਿ ਛਿੰਨ੧* ॥੧॥
ਚੌਪਈ: ਡੇਰੋ ਜਾਇ ਕਰੋ ਅਜਮੇਰ*।
ਅੁਤਰੋ ਲਸ਼ਕਰ ਜਾਇ ਬਡੇਰ।
ਏਕ ਜਾਮਨੀ ਕਰਿ ਕੈ ਬਾਸਾ।
ਮਾਰਤੰਡ ਜਬਿ ਭਯੋ ਪ੍ਰਕਾਸ਼ਾ ॥੨॥
ਸਕਲ ਮੁਜਾਵਰ ਤਬਹਿ ਹਕਾਰੇ।
ਹਿਤ ਬੂਝਨਿ ਇਮ ਬਾਕ ਅੁਚਾਰੇ।
ਤੁਮ ਨੇ ਕਾ ਇਹ ਦੰਭ ਕਮਾਯੋ?
ਕਰਿ ਬੰਚਕਤਾ੨ ਧਨ ਅੁਪਜਾਯੋ ॥੩॥
ਮੋਰ ਕਮਾਨ ਚਢੀ ਨਹਿ ਕੈਸੇ੩?
ਦਾਹ ਸ਼ਕੋਹੁ ਕੇਰਿ ਕਿਯ ਜੈਸੇ੪।


੧ਰੌਲਾ, ਲਜਿਤ।
*ਇਸਤੋਣ ਪਤਾ ਲਜ਼ਗਾ ਕਿ ਕਵੀ ਜੀ ਨੇ ਇਹ ਪ੍ਰਸੰਗ ਆਪ ਪੁਸ਼ਕਰ ਜਾਕੇ ਸੁਣਿਆਣ ਤੇ ਰਵਾਯਤ ਵਰਣਨ ਕਰਨ
ਵਾਲਿਆਣ ਦੇ ਦਜ਼ਸੇ ਨਿਸ਼ਾਨ ਦੇਖੇ। ਇਸ ਵਿਚ ਸ਼ਜ਼ਕ ਨਹੀਣ ਕਿ ਪੁਸ਼ਕਰ ਲ਼ ਪੂਰ ਦੇਣ ਦੀ ਮੂਰਖਤਾ ਔਰੰਗਗ਼ੇਬ
ਨੇ ਕੀਤੀ ਹੋਵੇ। ਅੁਹ ਅਤਿ ਦਾ ਤਅਜ਼ਸਬੀ ਤੇ ਤੰਗ ਦਿਲ ਸੀ। ਪੁਸ਼ਕਰ ਇਜ਼ਕ ਕੁਦਰਤੀ ਅਥਾਹ ਜਲ ਦੀ ਝੀਲ
ਹੈ, ਅੁਸਦਾ ਪੂਰਿਆ ਜਾਣਾ ਕੋਈ ਮਖੌਲ ਨਹੀਣ। ਅੁਸਦੇ ਅੁਥੇ ਹੁੰਦਿਆਣ, ਬਰਖਾ ਲਹਿਕੇ ਲਾਗੇ ਦੇ ਪਹਾੜਾਂ ਦਾ
ਜਲ ਹੜ੍ਹ ਬੰਨ੍ਹਕੇ ਆ ਜਾਣ, ਪਾਂੀ ਮਿਜ਼ਟੀ ਦਾ ਬੈਠ ਜਾਕੇ ਪੁਲਿਨ ਬਨ ਜਾਣ, ਸਾਰੀਆਣ ਗਜ਼ਲਾਂ ਹੋ ਸਕਦੀਆਣ
ਹਨ। ਔਰਗਗ਼ੇਬ ਨੇ ਆਪਣੇ ਵਕਤ ਇਤਿਹਾਸ ਲਿਖਂੇ ਦੀ ਬੀ ਰੋਕ ਕੀਤੀ ਸੀ, ਇਸ ਕਰਕੇ ਸ਼ਾਇਦ
ਮੁਸਲਮਾਨ ਮੁਅਜ਼ਰਖਾਂ ਦੇ ਲੇਖ ਵਿਜ਼ਚ ਇਹ ਗਜ਼ਲ ਨਾ ਆਈ ਹੋਵੇ, ਤੇ ਜਿਜ਼ਥੇ ਹੋਣੀ ਹੋਈ ਹੈ, ਅੁਥੇ ਰਵਾਯਤਾਂ
ਕੁਛ ਵਧ ਘਟਕੇ ਕੁਛ ਸਜ਼ਚੇ ਵਾਕਿਆਣ ਤੇ ਨਿਰਭਰ ਤੇ ਜਾਰੀ ਹੋਵੇਗੀ, ਰਵਾਯਤਾਂ ਇਸ ਤਰ੍ਹਾਂ ਹੀ ਹੁੰਦੀਆਣ ਹਨ।
ਪਰ ਔਰੰਗਗ਼ੇਬ ਵਰਗੇ ਕਜ਼ਟਰ ਲ਼ ਇਹ ਨਿਸ਼ਚਾ ਆ ਜਾਣ ਕਿ ਤੀਰਥ ਨੇ ਕੋਪ ਕੀਤਾ ਹੈ ਤੇ ਇਮਾਨ ਲੈ ਆਵੇ
ਅਨਹੋਣੀ ਬਾਤ ਹੈ, ਅੁਹ ਤਾਂ ਅੰਦਰੋਣ ਦੀਨਦਾਰ ਮੁਸਲਮਾਨ ਭੀ ਨਹੀਣ ਸੀ, ਸ਼ਰ੍ਹਾ ਤੇ ਦੀਨ ਤਾਂ ਅੁਸਨੇ ਪਰਦੇ
ਬਨਾਏ ਹੋਏ ਸਨ ਆਪਣੀ ਚਾਲਬਾਗ਼ੀ ਲ਼ ਢਜ਼ਕਂ ਲਈ ਤੇ ਮੁਸਲਮਾਨਾਂ ਲ਼ ਖੁਸ਼ ਕਰਕੇ ਆਪਣੀ ਰਾਜਸੀ
(ਪੁਲੀਟੀਕਲ) ਤਾਕਤ ਲ਼ ਸੰਘਠਂ ਕਰਨ ਲਈ। ਅੁਸਨੇ ਸ਼ਰਈ ਮੁਸਲਮਾਨ ਹੋਣ ਦਾ ਤਾਂ ਇਕ ਜਾਮਾ
ਪਾਇਆ ਹੋਇਆ ਸੀ। ਹਿੰਦੂਆਣ ਦੀ ਨਿਰਬਲਤਾ ਦਾ ਜਾਣੂੰ ਸੀ ਤੇ ਜਬਰੀ ਦੀਨ ਵਿਚ ਲੈ ਆਅੁਣ ਨਾਲ ਅੁਹ
ਆਪਣੀ ਇਸਲਾਮੀ ਰਾਜਸੀ ਤਾਕਤ ਦਾ ਵਾਧਾ ਸਮਝਦਾ ਸੀ।
ਕਵਿ ਜੀ ਨੇ ਬੀ ਪਾਂਡਿਆਣ ਦੇ ਕਹੇ ਲ਼ ਸੋਚ ਮੰਨ ਕੇ ਲਿਖ ਦਿਜ਼ਤਾ ਹੈ, ਆਪ ਵਿਸ਼ੇਸ਼ ਖੋਜ ਨਹੀਣ ਕਰ
ਸਕੇ।
*ਇਥੇ ਚਿਸ਼ਤੀ ਫਕੀਰਾਣ ਦਾ ਭਾਰੀ ਡੇਰਾ ਹੈ।
੨ਠਗੀ।
੩ਮੇਰੀ ਕਮਾਨ ਕਿਅੁਣ ਨਾ ਚੜ੍ਹਾਈ (ਕਮਾਨ ਦਾ ਵੇਰਵਾ ਇਸੇ ਅੰਸੂ ਵਿਚ ਅਜ਼ਗੇ ਆਵੇਗਾ)।
੪ਦੀ ਜਿਵੇਣ (ਚੜ੍ਹਨੀ) ਕੀਤੀ ਸੀ।

Displaying Page 209 of 412 from Volume 9