Sri Gur Pratap Suraj Granth

Displaying Page 217 of 441 from Volume 18

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੬) ੨੩੦

੩੦. ।ਬਿਦਾਵਾ ਲਿਖਾਯਾ। ਨਿਕਲਂ ਦੀ ਤਿਆਰੀ॥
੨੯ੴੴਪਿਛਲਾ ਅੰਸੂ ਤਤਕਰਾ ਰੁਤਿ ੬ ਅਗਲਾ ਅੰਸੂ>>੩੧
ਦੋਹਰਾ: ਢਿਗ ਖਾਜੇ ਮਰਦੂਦ ਕੇ, ਲਿਖਾ ਨੁਰੰਗ ਪਠਾਇ।
ਕਸਮ ੁਦਾਇ ਕੁਰਾਨ ਦੀ, ਕਸਮ ਪਿਕੰਬਰ ਖਾਇ ॥੧॥
ਚੌਪਈ: ਮੋਹਿ ਹਾਥ ਕੋ ਲਿਖੋ ਸੁ ਲੈ ਕੇ।
ਸਜ਼ਯਦ ਕਿਸੇ ਭਲੇ ਕੋ ਦੈ ਕੇ।
ਸਿਰ ਪਰ ਧਰਿ ਕੈ ਜਾਇ ਕੁਰਾਨ।
ਮਿਲਹਿ ਗੁਰੂ ਸੰਗ ਕਰਹਿ ਬਖਾਨ ॥੨॥
ਜਿਸ ਬਿਧਿ ਕਰਿ ਗੁਰ ਮਨ ਪਤਿਆਵੈ।
ਸੋ ਕਰਿ ਦੇਹੁ ਨਿਕਸਿ ਜਿਮ ਆਵੈ।
ਜੋਣ ਕੋਣ ਕਰਿ ਗੁਰ ਕਰਹੁ ਨਿਕਾਰਨਿ।
ਮੁਝ ਲਗਿ ਪਹੁਚਹਿ ਤਜਿ ਰਣ ਦਾਰੁਨ ॥੩॥
ਸਭਿ ਅੁਮਰਾਵ ਬ੍ਰਿੰਦ ਗਿਰ ਰਾਜੇ।
ਮਿਲੇ ਏਕ ਥਲ ਮਸਲਤ ਕਾਜੇ।
ਸਕਲ ਵਕੀਲ ਭਏ ਮਅੁਜੂਦ।
ਤਬਿ ਬੋਲੋ ਖਾਜਾ ਮਰਦੂਦ ॥੪॥
ਹਗ਼ਰਤ ਲਿਖਿ ਭੇਜੋ ਪਰਵਾਨਾ।
ਜਿਮ ਮਾਤਾ ਚਹਿ ਧਰਮ ਇਮਾਨਾ।
ਤਿਮ ਲਿਖਿ ਪਠਹੁ ਨ ਬਿਲਮ ਲਗਾਵਹੁ।
ਸਭਿ ਰਾਜੇ ਦਿਜ ਭਲੇ ਬੁਲਾਵਹੁ ॥੫॥
ਇਤ ਅੰਤਰ ਤੇ ਨਿਕਸ ਨ ਹਾਰੇ੧।
ਅੁਤ ਹਗ਼ਰਤ ਤੂਰਨਤਾ ਧਾਰੇ।
ਦਿਨ ਮਹਿ ਇਕ ਦੁਇ ਸ਼ੁਤਰ ਸਅੂਰ।
ਭੇਜਤਿ ਸ਼ਾਹ ਅਹੈ ਬਹੁ ਦੂਰ ॥੬॥
ਗ਼ੇਰਦਸਤ ਬੋਲੋ ਇਕ ਮਾਈ੨।
ਨਿਕਸੋ ਚਹੈਣ ਸਿੰਘ ਸਮੁਦਾਈ।
ਰਹੇ ਸੁ ਓਦਰ ਅੰਨ ਬਿਹੀਨੇ।
ਗਏ ਵਕੀਲ ਦੇਖਿ ਸਭਿ ਚੀਨੇ ॥੭॥
ਭੀਮਚੰਦ ਕਹਿ ਸੁਨਹੁ ਨਵਾਬ!
ਇਸ ਕਾਰਜ ਕੋ ਕਰਹੁ ਸ਼ਿਤਾਬ।


੧ਇਧਰੋਣ (ਗੁਰੂ ਜੀ) ਅੰਦਰੋਣ ਨਾ ਨਿਕਲੇ ਤੇ ਨਾ ਹਾਰੇ।
੨ਮਾਤਾ ਜੀ।

Displaying Page 217 of 441 from Volume 18