Sri Gur Pratap Suraj Granth

Displaying Page 238 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੨੫੧

ਸਾਚ ਬਿਨਾ ਅਵਲਬ ਨ ਬਿਯੋ।
ਸਾਚ ਆਸਰੇ ਸੂਰਜ ਤਪੈ।
ਸਾਚ ਆਸਰੇ ਨਿਸਪਤਿ ਦਿਪੈ ॥੪੨॥
ਸਾਚ ਆਸਰੇ ਸਿੰਧੁ ਗੰਭੀਰ।
ਸਾਚ ਆਸਰੇ ਧਰਤੀ ਧੀਰ।
ਸਾਚ ਆਸਰੇ ਬਾਯੁ ਬਹੰਤਾ।
ਸਾਚ ਅਸਾਰੇ ਅਗਨਿ ਤਪੰਤਾ ॥੪੩॥
ਸਾਚ ਆਸਰੇ ਕੂੜ ਦਿਖੰਤਾ।
ਸਾਚ ਬਿਨਾ ਕੂੜ ਨ ਨਿਬਹੰਤਾ੧।
ਜਥਾ ਰਜੂ ਸਾਚੀ ਦਿਖਿਯੰਤਾ।
ਤਿਸ ਮਹਿ ਕੂੜ ਸਰਪ ਕਲਪੰਤਾ ॥੪੪॥
ਜੇ ਸਾਚੀ ਰਜੁ ਹੋਇ ਨ ਤਹਾਂ।
ਸਰਪ ਕੂੜ ਕੋ ਕਲਪਹਿ ਕਹਾਂ।
ਯਾਂ ਤੇ ਨਿਸਚੈ ਇਹੈ ਕਰੀਜੈ।
ਸਾਚ ਆਸਰੇ ਸਕਲ ਜਨੀਜੈ+ ॥੪੫॥
ਸੁਨਿ ਕੈ ਸਭਿ ਹੂੰ ਸੀਸ ਨਿਵਾਯੋ।
ਆਪ ਜਥਾਰਥ ਹੀ ਸਮੁਝਾਯੋ।
ਜਿਸ ਪਰ ਕ੍ਰਿਪਾ ਆਪ ਕੀ ਹੋਇ।
ਸਾਚ ਪਛਾਨੈ ਹਰਿ ਜੀ ਸੋਇ ॥੪੬॥
ਧੰਨ ਧੰਨ ਸਤਿਸੰਗ ਤੁਮਾਰਾ।
ਭਅੁਜਲ ਪਾਰ ਅੁਤਾਰਨ ਹਾਰਾ।
ਜਨਮ ਮਰਨ ਕੋ ਬਹੁ ਨ ਫੇਰਾ।
ਅਪਨੋ ਜਾਨਿ ਕਰੋ ਜੋ ਚੇਰਾ ॥੪੭॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਐਨੇ ਕਪੂਰੇ ਕੋ ਪ੍ਰਸੰਗ ਬਰਨਨ
ਨਾਮ ਇਕ ਤ੍ਰਿੰਸਤੀ ਅੰਸੂ ॥੩੦॥


੧ਭਾਵ ਕੂੜੇ ਪ੍ਰਪੰਚ ਦਾ ਨਿਰਬਾਹ ਸਜ਼ਚ ਬਿਨਾਂ ਨਹੀਣ ਹੋ ਸਕਦਾ।
+ਰੂਹਾਨੀ ਆਧਾਰ ਜਗਤ ਦਾ ਕਰਤਾਰ ਆਪ ਹੈ। ਜੋ ਸਜ਼ਚ ਹੋਕੇ ਸਾਰੇ ਵਾਪਕ ਤੇ ਸਭ ਦਾ ਆਧਾਰ ਹੈ। ਇਹ
ਕਹਿਂ ਵਿਚ ਇਹ ਜਂਾਯਾ ਹੈ ਕਿ ਧਰਤੀ ਸੂਰਜ ਚੰਦ ਤਾਰੇ ਕਿਸੇ ਸਰੀਰਕ ਸਥੂਲ ਮਜ਼ਛੂ ਕਜ਼ਛੂ ਆਦਿ ਦੇ ਸਿਰ
ਤੇ ਨਹੀਣ ਖੜੇ, ਇਹ ਖਿਆਲ ਲਤ ਹਨ, ਇਹ ਸਤਸਰੂਪ ਸਾਈਣ ਦੀ ਸਜ਼ਤਾ ਦੇ ਆਸਰੇ ਪੁਲਾੜ ਵਿਚ ਹਨ
ਤੇ ਚਲ ਰਹੇ ਹਨ, ਯਥਾ:-ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥

Displaying Page 238 of 409 from Volume 19