Sri Gur Pratap Suraj Granth

Displaying Page 240 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੫੩

੩੨. ।ਸਮਾਂੇ ਪਠਾਂ ਦੀ ਗੜ੍ਹੀ ਵਿਚ ਰਾਤ ਰਹੇ॥
੩੧ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩੩
ਦੋਹਰਾ: ਕਿਤਿਕ ਸਅੂਰ੧ ਨੁਰੰਗ ਕੇ, ਜਹਿ ਕਹਿ ਖੋਜਤਿ ਥਾਨ।
ਦੇਸ਼ ਬਿਦੇਸ਼ਨਿ ਗ੍ਰਾਮ ਪੁਰਿ, ਬੂਝਹਿ ਨਾਮਬਖਾਨੁ ॥੧॥
ਚੌਪਈ: ਸ਼੍ਰੀ ਗੁਰ ਤੇਗ ਬਹਾਦਰ ਹੇਰੇ?
ਸੁਨੇ ਕਿਧੌਣ ਕਿਸ ਥਲ ਇਸ ਬੇਰੇ।
ਕਿਤ ਤੇ ਆਵਤਿ ਕਿਤ ਕੋ ਜਾਤੇ।
ਕਰਹੁ ਬਤਾਵਨਿ ਤਿਨ ਕੀ ਬਾਤੇਣ ॥੨॥
ਸ਼੍ਰੀ ਗੁਰ ਕੀ ਮਾਯਾ ਬਿਰਮਾਤੇ।
ਪਿਖੇ ਸੁਨੇ ਜਿਨ ਸੇ ਨ ਮਿਲਾਤੇ੨।
ਆਦਿ ਅਨਦਪੁਰਿ ਦਾਬਾ ਦੇਸ਼।
ਮਾਝੇ ਮਾਂਝ ਬਿਲੋਕਿ ਅਸ਼ੇਸ਼ ॥੩॥
ਗਿਰ ਕਹਿਲੂਰ ਆਦਿ ਬਹੁ ਥਾਨਿ।
ਬੂਝਤਿ ਬਿਚਰਤਿ ਨਾਮ ਬਖਾਨਿ।
ਸ਼੍ਰੀ ਨਾਨਕ ਮਸਨਦ੩ ਬਿਸਾਲਾ।
ਤਿਸ ਪਰ ਇਸਥਿਤ ਜੋ ਇਸ ਕਾਲਾ ॥੪॥
ਸ਼ਾਹੁ ਤਲਾਸ਼ ਕਰਤਿ ਹੈ ਤਿਸ ਕੀ।
ਬਿਚਰਤਿ ਸੁਧਿ ਲੈਬੇ ਸਭਿ ਦਿਸ਼ ਕੀ।
ਜਿਸ ਕੇ ਦੁਰੋ ਹੋਇ ਕਬਿ ਆਇ੪।
ਸੋ ਅਬਿ ਹਮ ਕੋ ਦੇਹੁ ਬਤਾਇ ॥੫॥
ਨਾਂਹਿ ਤ ਗੁਰ ਜਾਨੋਣ ਜਬਿ ਜਾਇ।
ਪਾਤਿਸ਼ਾਹਿ ਤਿਸ ਦੇਹਿ ਸਗ਼ਾਇ।
ਇਜ਼ਤਾਦਿਕ ਕਹਿ ਕਹਿ ਪੁਰਿ ਗ੍ਰਾਮਨਿ।
ਕਹੂੰ ਬਿਲੋਕਤਿ ਹਿੰਦੁਨਿ ਧਾਮਨ੫ ॥੬॥
ਸੰਗਤਿ ਮੈਣ ਬਹੁ ਤ੍ਰਾਸ ਬਖਾਨੈਣ।
ਗੁਰੂ ਬਤਾਵਹੁ ਜਹਿ ਤੁਮ ਜਾਨੈਣ੬।
ਮਾਯਾ ਤੇ ਮੋਹਿਤ ਮਨ ਹੋਏ।


੧ਅਸਵਾਰ।
੨ਜਿਨ੍ਹਾਂ ਨੇ ਦਰਸ਼ਨ ਕੀਤਾ ਯਾ ਸੁਣੇ ਸਨ ਓਹ ਅੁਨ੍ਹਾਂ ਲ਼ ਨਾ ਮਿਲੇ।
੩ਗਜ਼ਦੀ।
੪ਕਦੇ ਆ ਕੇ ਲੁਕੇ ਹੋਣ।
੫ਹਿੰਦੂਆਣ ਦੇ ਘਰਾਣ ਲ਼।
੬ਜਿਥੇ ਜਾਣਦੇ ਹੋ ਕਿ ਹਨ।

Displaying Page 240 of 492 from Volume 12