Sri Gur Pratap Suraj Granth

Displaying Page 241 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੫੪

੩੬. ।ਭੰਦੇਰ ਨਗਰ। ਅਲੀਸ਼ੇਰ। ਜੋਗੇ। ਭੂਪਾਲੀ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੩੭
ਦੋਹਰਾ: ਤਹਿ ਤੇ ਸਤਿਗੁਰ ਗਮਨ ਕਿਯ, ਗਏ ਭੰਦੇਹਰੀ ਗ੍ਰਾਮ।
ਨਿਕਟਿ ਜਾਇ ਠਾਂਢੇ ਭਏ, ਪਠੋ ਸਿਜ਼ਖ ਤਿਨ ਧਾਨ ॥੧॥
ਚੌਪਈ: ਸਿਜ਼ਖ ਜਾਇ ਕਰਿ ਨਰ ਗਨ ਲਹੋ।
ਅੁਤਰਨਿ ਹੇਤੁ ਸਭਿਨਿ ਸੋਣ ਕਹੋ।
ਵਾਹਿਗੁਰੂ ਠਾਢੇ ਢਿਗ ਗ੍ਰਾਮ।
ਡੇਰਾ ਕਰਹਿ ਬਤਾਵਹੁ ਧਾਮ ॥੨॥
ਬਸਹਿ ਜਾਮਨੀ ਪ੍ਰਾਤ ਸਿਧਾਰੈਣ।
ਦਰਸ਼ਨ ਦਰਸਹੁ ਬਿਘਨ ਬਿਦਾਰੈਣ।
ਸੁਨਿ ਭਦੇਹਰੀ੧ ਕਹਿ ਤਿਸ ਕਾਲ।
ਜਾਹੁ ਬੂਝਿ ਕਰਿ ਸਦਨ ਕੁਲਾਲ੨ ॥੩॥
ਹੈ ਹਮੇਸ਼ ਕੀ ਰੀਤਿ ਹਮਾਰੇ।
ਘਰ ਕੁਲਾਲ ਕੇ ਦੇਤਿ ਅੁਤਾਰੇ।
ਜੋ ਚਾਹਤਿ ਕਿਯ ਰਾਤਿ ਬਸੇਰਾ।
ਸਦਨ ਤਿਨਹੁ ਕੇ ਪਾਵਤਿ ਡੇਰਾ ॥੪॥
ਸੁਨਿ ਸਖਿ ਨੇ ਗੁਰ ਨਿਕਟਿ ਸੁਨਾਈ।
ਮੂਰਖ ਲੋਕ ਬਸਹਿ ਇਸ ਥਾਂਈ।
ਨਹਿ ਕੁਛ ਮਹਿਮਾ ਲਖਹਿ ਤੁਮਾਰੀ।
ਜਾਮਨਿ ਬਸਨਿ੩ ਕੁਰੀਤ ਅੁਚਾਰੀ ॥੫॥
ਅਪਰ ਗ੍ਰਾਮ ਚਲਿ ਕਰਹੁ ਬਸੇਰਾ।
ਇਨ ਮਨਮੁਜ਼ਖਨਿ ਭਾਗ ਮੰਦੇਰਾ।
ਜਥਾ ਰੰਕ ਗਨ ਸੁਰਤਰੁ ਪਾਏ।
ਨਹਿ ਸੇਵਹਿ ਕਿਛ ਲੇ ਨ ਸਕਾਏ ॥੬॥
ਸੁਨਿ ਸਤਿਗੁਰ ਚਲਿ ਪਰੇ ਅਗਾਰੀ।
ਮੂਢਨਿ ਮਹਿਮਾ ਕਛੁ ਨ ਬਿਚਾਰੀ।
ਅਲੀਸ਼ੇਰ੪ ਡੇਰਾ ਕਿਯ ਗ੍ਰਾਮ।
ਬੈਠਿ ਬਿਰਾਜੇ ਸ਼੍ਰੀ ਸੁਖ ਧਾਮ ॥੭॥
ਦੋਹਰਾ: ਪੀਛੇ ਸਭਿਨਿ ਭੰਦੇਹਰਨਿ, ਮਹਿਮਾ ਸੁਨੀ ਬਿਸਾਲ।

੧ਭੰਦੇਰ ਦੇ ਲੋਕੀਣ।
੨ਘੁਮਿਆਰ ਦਾ ਘਰ।
੩ਰਾਤ ਦੇ ਵਜ਼ਸਂੇ ਦੀ।
੪ਨਾਮ ਪਿੰਡ।

Displaying Page 241 of 437 from Volume 11