Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੨੬੦
੩੩. ।ਸਮਾਂਿਓਣ ਕਰਹਾਲੀ, ਚਿਹਕਾ ਗਏ॥
੩੨ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੩੪
ਦੋਹਰਾ: ਭਈ ਨਿਸਾ ਪੁਰਿ ਹੇਰਿ ਕਰਿ, ਸ਼ਾਹਿ ਸਅੂਰ ਬਿਚਾਰਿ।
ਅੁਤਰਿ ਪਰੇ ਡੇਰਾ ਕਰੋ, ਲੀਨਸਿ ਅੰਨ ਅਹਾਰ ॥੧॥
ਚੌਪਈ: ਲੇਤਿ ਦੇਤਿ ਤਹਿ ਗ਼ਿਕਰ ਚਲਾਯੋ।
ਕਿਸੂ ਦੇਸ਼ ਸ੍ਰੀ ਗੁਰ ਨਹਿ ਪਾਯੋ।
ਇਕ ਨਰ ਤਬਹਿ ਬਤਾਵਨ ਕਹੋ।
ਆਜ ਦੁਪਹਿਰਾ ਜਬਿ ਕੁਛ ਢਰੋ ॥੨॥
ਨਗਰ ਪ੍ਰਵੇਸ਼ਤਿ ਮੈਣ ਗੁਰ ਹੇਰੇ।
ਅੁਤ ਦਿਸ਼ਿ ਅੁਤਰੇ ਕੀਨਸਿ ਡੇਰੇ।
ਨਿਸਾ ਆਜ ਕੀ ਇਹਾਂ ਬਿਤਾਵੈਣ।
ਹੁਇ ਭੁਨਸਾਰ ਸੁ ਅਜ਼ਗ੍ਰ ਸਿਧਾਵੈਣ ॥੩॥
ਸੁਨਿ ਔਚਕ ਗੁਰ ਪੁਰਿ ਇਸ ਆਏ।
ਸ਼ਾਹਿ ਸਅੂਰ ਘਨੇ ਹਰਖਾਏ।
ਤਬਹਿ ਬਿਲੋਕਨ ਅੁਤ ਦਿਸ਼ਿ ਗਏ।
ਖੋਜਤਿ ਥਲ ਨਹਿ ਪ੍ਰਾਪਤਿ ਭਏ ॥੪॥
ਪੁਨ ਅੁਤ ਦਿਸ਼ ਕੇ ਨਰ ਜੇ ਮਿਲੇ।
ਤਿਨ ਕੋ ਬੂਝਤਿ ਯਾ ਬਿਧਿ ਭਲੇ।
ਗੁਰ ਕਿਸ ਥਲ ਮਹਿ ਕੀਨਸਿ ਡੇਰਾ?
ਕਰਹੁ ਬਤਾਵਨਿ ਜਿਸ ਨੇ ਹੇਰਾ ॥੫॥
ਇਕ ਮਾਨਵ ਸੁਨਿ ਸਕਲ ਬਤਾਈ।
ਭਯੋ ਤਿਮਰ ਤਬਿ ਗੇ ਕਿਸ ਥਾਈਣ।
ਅੁਤਰੇ ਹੁਤੇ ਪਿਖੇ ਮੈਣ ਸੋਇ।
ਕਹਾਂ ਗਏ ਅਬਿ ਲਖੈ ਨ ਕੋਇ ॥੬॥
ਸੁਨਿ ਕਰਿ ਖੋਜਤਿ ਅੁਰ ਬਿਸਮਾਏ।
ਪਰੀ ਰਾਤਿ ਕਿਤ ਦੇਖਹਿ ਜਾਏ।
ਇਤ ਅੁਤ ਬਿਚਰਤਿ ਰਹੇ ਘਨੇਰੇ।
ਸ਼੍ਰੀ ਸਤਿਗੁਰ ਨਾਂਹਿਨ ਕਿਤ ਹੇਰੇ ॥੭॥
ਸ਼ਾਹੁ ਨਰਨਿ ਤਬਿ ਮਸਲਤ ਗਾਏ।
ਹੈਣ ਪੁਰਿ ਮੈਣ, ਨਹਿ ਅਜ਼ਗ੍ਰ ਸਿਧਾਏ।
ਇਤਿ ਦਿਸ਼ ਕੀ ਕੀਜਹਿ ਤਕਰਾਈ।
ਬਡੀ ਪ੍ਰਭਾਤਿ ਨਿਕਸਿ ਨਹਿ ਜਾਈਣ ॥੮॥