Sri Gur Pratap Suraj Granth

Displaying Page 255 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੬੮

ਬਾਦੀ ਬਿਜ਼ਪ੍ਰ ਜਾਤਿ ਕੋ ਲਹੋ ॥੨੮॥
ਜੇ ਕਰਿ ਹਮ ਤੁਝਿ ਅਰਥ ਸੁਨਾਵਹਿ।
ਤਅੂ ਕਲਪਨਾ ਅਨਿਕ ਅੁਠਾਵਹਿ।
ਧਨੀ ਪੁਰਖ ਇਹ, ਭਾਗ ਬਲੀ ਹੈ।
ਕਿਨਹੁ ਪਢਾਏ ਭਾਂਤਿ ਭਲੀ ਹੈ ॥੨੯॥
ਪ੍ਰਥਮ ਪਠੀ ਹੁਇ ਗੀ ਕਿਸ ਪਾਸ।
ਇਮ ਜਾਨਹਿ, ਨਹਿ ਹੁਇ ਬਿਜ਼ਸਾਸ।
ਯਾਂ ਤੇ ਪ੍ਰਥਮ ਕਾਰ ਇਮ ਕੀਜੈ।
ਆਪ ਨਗਰ ਮਹਿ ਜਾਇ ਪਿਖੀਜੈ ॥੩੦॥
ਜੋ ਅਪਠਤਿ ਹੁਇ ਮੂਢ ਬਿਸਾਲਾ।
ਤਿਹ ਬੁਲਾਇ ਆਨਹੁ ਇਸ ਕਾਲਾ।
ਸੋ ਅੁਜ਼ਤਰ ਦੈ ਹੈ ਤੁਝ ਚਾਹਤਿ।
ਜਿਨ ਬੂਝਨਿ ਹਿਤ ਨੀਤ ਅੁਮਾਹਤਿ ॥੩੧॥
ਸੁਨਿ ਸਤਿਗੁਰ ਕੋ ਬਾਕ ਰਸੀਲਾ।
ਬਿਜ਼ਪ੍ਰ ਭਯੋ ਮਦ ਤੇ ਕੁਛ ਢੀਲਾ।
ਗਯੋ ਨਗਰ ਮਹਿ ਧੀਵਰ੧ ਹੇਰਾ।
ਘਰ ਘਰ ਨਿਤ ਜਲ ਢੋਇ ਘਨੇਰਾ ॥੩੨॥
ਮਹਾਂ ਮੂਢ ਬੋਲਬਿ ਨਹਿ ਜਾਨੈ।
ਪੇਟ ਭਰਨਿ ਲੌ ਕਾਰਜ ਠਾਨੈ।
ਕਾਰੋ ਬਰਨ ਬਸਤ੍ਰ ਤਨ ਫਾਰੇ੨।
ਜਿਨ ਪਢਤੇ ਨਰ ਨਹੀਣ ਨਿਹਾਰੇ ॥੩੩॥
ਆਪ ਪਢਨਿ ਤੌ ਜਾਨਹਿ ਕਹਾਂ।
ਬਹੁ ਕੁਰੂਪ ਮਤਿ ਮੂਰਖ ਮਹਾਂ।
ਤਿਹ ਗਹਿ ਬਾਣਹ ਗਯੋ ਸਮੁਝਾਈ।
ਇਕ ਕਾਰਜ ਮੇਰੋ ਕਰਿ ਆਈ ॥੩੪॥
ਘਟਿਕਾ ਚਾਰਿਕ ਮਹਿ ਪੁਨ ਆਵਹੁ।
ਅਪਨੋ ਕਾਜ ਕਰਨਿ ਲਗਿ ਜਾਵਹੁ।
ਇਮ ਕਹਿ ਸੰਗ ਲਿਯੇ ਚਲਿ ਆਯੋ।
ਜਹਿ ਸ਼੍ਰੀ ਸਤਿਗੁਰ ਬੈਠਿ ਸੁਹਾਯੋ ॥੩੫॥
ਤਿਹ ਬਿਠਾਇ ਬੈਸੋ ਕਰਿ ਚਾਅੂ।


੧ਝੀਵਰ।
੨ਪਾਟੇ ਹੋਏ।

Displaying Page 255 of 376 from Volume 10