Sri Gur Pratap Suraj Granth

Displaying Page 256 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੨੬੯

੩੨. ।ਰਾਜੇ ਨੇ ਸੁਪਨੇ ਵਿਚ ਚੰਡਾਲ ਜਨਮ ਪਾਇਆ॥
੩੧ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੩੩
ਦੋਹਰਾ: ਭਈ ਭੋਰ ਸ਼੍ਰੀ ਗੁਰੁ ਅੁਠੇ,
ਕਰਿ ਸ਼ਨਾਨ ਤੇ ਆਦਿ।
ਗੁਰੁਤਾ ਗਾਦੀ ਪਰ ਥਿਰੇ,
ਦਰਸਹਿ ਸਿਖ ਅਹਿਲਾਦ ॥੧॥
ਚੌਪਈ: ਗਮਨੋ ਨ੍ਰਿਪ ਢਿਗ ਤਬ ਕਜ਼ਲਾਨਾ।
ਮਿਲਨਿ ਹੇਤ ਬਿਰਤੰਤ ਬਖਾਨਾ।
ਤਤਛਿਨ ਕੀਨਸਿ ਸਗਰੀ ਤਾਰੀ।
ਲੇ ਕਰਿ ਸਾਥ ਅੁਪਾਇਨ ਸਾਰੀ ॥੨॥
ਕੰਚਨ ਰਜਤਿ ਦੰਡ੧ ਨਰ ਗਹੈਣ।
ਮਹਿਪਾਲਕ ਕੇ ਆਗੇ ਰਹੈਣ।
ਸਚਿਵ੨ ਸੁਭਟ ਕੋ ਲੇ ਸਮੁਦਾਏ।
ਬਸਨ ਬਿਭੂਖਨ ਜਿਨਹੁ ਸੁਹਾਏ ॥੩॥
ਪਾਇਨ ਤੇ ਚਲਿ ਕਰਿ ਮਹੀਪਾਲਾ।
ਗਮਨੋ ਸ਼ਰਧਾ ਧਰੇ ਬਿਸਾਲਾ।
ਪਹੁਚੋ ਸਤਿਗੁਰ ਕੇ ਢਿਗ ਜਾਇ।
ਪਗ ਪੰਕਜ ਪਰ ਸੀਸ ਨਿਵਾਇ ॥੪॥
ਹਾਥ ਜੋਰਿ ਬਹੁ ਬਿਨੈ ਬਖਾਨੀ।
ਸੁਨਿ ਕਰਿ ਮਹਿਮਾ ਮੈਣ ਗੁਨਖਾਨੀ!
ਰਾਵਰਿ ਸ਼ਰਨਿ ਪਰੋ ਅਬਿ ਆਈ।
ਇਮ ਕਹਿ ਬੈਠਿ ਗਯੋ ਸਮੁਹਾਈ ॥੫॥
ਤਿਸ ਛਿਨ ਮਹਿ ਸ਼੍ਰੀ ਅਰਜਨ ਨਾਥ।
ਪੋਥੀ ਪਠਤਿ ਹੁਤੇ ਗਹਿ ਹਾਥ।
ਓਅੰਕਾਰ ਕੀ ਤੁਕ ਮੁਖ ਇਹੀ।
ਲਿਖਿਆ ਮੇਟ ਨ ਸਕੀਅਹਿ ਕਹੀ੩ ॥੬॥
ਜਿਅੁਣ ਭਾਵੀ ਤਿਅੁਣ ਸਾਰ ਸਦੀਵਾ੪।
ਪ੍ਰਭੁ ਕੀ ਨਦਰ ਕਰੇ ਸੁਖ ਥੀਵਾ*।


੧ਸੋਨੇ ਚਾਂਦੀ ਦੀਆਣ ਚੋਬਾਣ।
੨ਮੰਤ੍ਰੀ।
੩ਕਿਸੇ ਤਰ੍ਹਾਂ।
੪ਜਿਸ ਤਰ੍ਹਾਂ ਭਾਵੀ ਹੋਏ (ਤੇਰੀ ਹੇ ਹਰੀ) ਅੁਸ ਤਰ੍ਹਾਂ ਸੰਭਾਲ (ਰਜ਼ਖਾ ਕਰ) (ਅ) ਜਿਵੇਣ (ਰਜ਼ਬ ਦੀ) ਭਾਵੀ
ਹੋਵੇ (ਜੀਅੁ) ਸੰਭਾਲ ਲੈਣਦਾ ਹੈ।

Displaying Page 256 of 453 from Volume 2