Sri Gur Pratap Suraj Granth

Displaying Page 263 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੭੮

ਜਿਮੁ ਜਲ ਬਿਖੈ ਬੁਦਬੁਦਾ ਹੋਇ।
ਜਨਮ ਮਰਨ ਦੇਹਿਨਿ ਇਮ ਜੋਇ੧ ॥੭॥
ਪਜ਼ਤ੍ਰ ਪੁਰਾਤਨ ਤਰੁ ਕੇ ਗਿਰੈਣ।
ਬਹੁਰ ਨ ਜੁਰੈਣ ਨਏ ਲਗ ਪਰੈਣ।
ਤਥਾ ਸਰੀਰ ਜਰਜਰੀ ਹੋਇ।
ਮਰਤਿ ਨ ਏ ਅੁਪਜਹਿ ਜਗ ਜੋਇ ॥੮॥
ਜਗਤ ਅਨਾਦਿ ਕਾਲ ਕੋ ਐਸੇ।
ਚਲੋ ਆਇ ਜਿਹ ਪਾਰ ਨ ਕੈਸੇ।
ਅਬਿ ਤੁਮ ਸਭਿ ਨੇ ਮੋਹਿ ਪਿਛਾਰੀ।
ਕਰਹੁ ਨ ਸ਼ੋਕ ਮੋਹ ਕੋ ਟਾਰੀ ॥੯॥
ਮੰਗਲ ਨਾਨਾ ਭਾਂਤਿ ਕਰੀਜੈ।
ਸ਼ਬਦ ਕੀਰਤਨ ਪਠਹੁ ਸੁਨੀਜੈ।
ਦੋਨਹੁ ਪੁਜ਼ਤ੍ਰ ਆਇ ਤਿਸ ਕਾਲਾ।
ਪਰੇ ਚਰਨ ਅਰਬਿੰਦ ਕ੍ਰਿਪਾਲਾ ॥੧੦॥
ਦਯਾਧਾਰਿ ਬਿਵਹਾਰ ਬਤਾਵਹੁ।
ਜਿਮਿ ਪੀਛੇ ਹਮ ਕਰਹਿਣ, ਜਨਾਵਹੁ।
ਜਗਤ ਰੀਤਿ ਅਰੁ ਕੁਲ ਆਚਾਰ੨।
ਜੈਸੇ ਆਯੋ ਹੋਤਿ+ ਅਗਾਰ੩ ॥੧੧॥
ਸੁਨਿ ਸ਼੍ਰੀ ਸਤਿਗੁਰ ਬਾਕ ਅੁਚਾਰੇ।
ਜਗ ਅਰ ਕੁਲ ਕੇ ਜਿਤਿਕ ਅਚਾਰੇ।
ਹਮਰੇ ਹੇਤ ਨਹੀਣ ਕੁਛ ਕਰਨਾ।
ਕੀਰਤਿ ਪਠਿ ਸੁਨਿ ਨਾਮ ਸਿਮਰਨਾ ॥੧੨॥
ਕਰਹੁ ਅਨਦ ਮੰਗਲਾ ਚਾਰਾ।
ਦੇਹੁ ਸਰੀਰ ਅਗਨਿ ਸਸਕਾਰਾ++।
ਪੁਨ ਪੁਜ਼ਤ੍ਰਨ ਕੋ ਸੰਗਤਿ ਸਾਥ।
ਕਹਿ ਸ਼੍ਰੀ ਅਮਰ ਗਹਾਯੋ ਹਾਥ ॥੧੩॥
ਸਭਿਹਿਨਿ ਕੋ ਅੁਪਦੇਸ਼ ਦ੍ਰਿੜ੍ਹਾਯੋ।
ਇਹ ਮੈਣ ਅਪਨੇ ਥਾਨ ਬਿਠਾਯੋ।

੧ਦੇਖ! (ਅ) ਦੇਖੀਦਾ ਹੈ।
੨ਕਰਤਜ਼ਵ।
+ਪਾ:-ਹੁਤੋ।
੩ਜਿਸ ਤਰ੍ਹਾਂ ਅਜ਼ਗੇ ਹੁੰਦਾ ਆਇਆ ਹੈ।
++ਇਹ ਵਾਕ ਤੇ ਇਨ੍ਹਾਂ ਦਾ ਅਮਲ ਗੁਰ ਮਿਰਯਾਦਾ ਹੈ, ਇਹ ਗੁਰ ਮਿਰਯਾਦਾ ਦਾ ਮੁਜ਼ਢ ਹੈ।

Displaying Page 263 of 626 from Volume 1