Sri Gur Pratap Suraj Granth

Displaying Page 280 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੨੯੩

੪੨. ।ਮੇਹੇਣ ਦੀ ਘਾਲ॥
੪੧ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੪੩
ਦੋਹਰਾ: ਰਹੇ ਗ੍ਰਾਮ ਧਮਧਾਨ ਢਿਗ,
ਨਿਤ ਅਖੇਰ ਬ੍ਰਿਤਿ ਜਾਇ।
ਕਰਤਿ ਨਿਹਾਲ ਅਨੇਕ ਕੇ,
ਆਵਹਿ ਨਰ ਸਮੁਦਾਇ ॥੧॥
ਚੌਪਈ: ਮਾਤ ਨਾਨਕੀ ਸਾਥ ਰਹਤਿ ਹੈ।
ਸ਼੍ਰੀ ਗੁਜਰੀ ਨਿਜ ਨੁਖਾ ਸਹਿਤ ਹੈ।
ਬਹੁਤ ਦਿਵਸ ਡੇਰਾ ਤਹਿ ਰਹੋ।
ਮੰਗਲ ਨਿਤ ਅਨਦ ਗੁਰ ਲਹੋ ॥੨॥
ਨਦ ਲਾਲ ਸੋਹਨੇ ਕੋ ਨਦ।
ਗੁਰ ਗ੍ਰਿਹ ਸੇਵਾ ਲਗੋ ਬਿਲਦ।
ਮੇਹਾਂ+ ਨਾਮ ਤਿਸੀ ਕੋ ਅਹੈ।
ਸੇਵਾ ਅਧਿਕ ਸੇਵਤੋ ਰਹੈ ॥੩॥
ਤਹਿ ਜਲ ਹੁਤੋ ਦੂਰ ਤੇ ਲਾਵਨਿ।
ਸਿਰ ਧਰਿ ਢੋਵਤਿ ਚਹਿ ਮਨ ਪਾਵਨ੧।
ਭਗਤਿ ਭਾਅੁ ਮੈਣ ਰੰਗੋ ਮਨ ਕੋ।
ਨਹਿ ਸੁਖ ਠਾਨਤਿ ਹੈ ਕਬਿ ਤਨ ਕੋ ॥੪॥
ਪ੍ਰੇਮ ਬਿਖੈ ਸੇਵਤਿ ਸਤਿਗੁਰ ਕੋ।
ਲਾਗੀ ਲਗਨ ਇਸੀ ਬਿਧਿ ਅੁਰ ਕੋ।
ਕਿਸ ਕੇ ਸਾਥ ਨ ਬੋਲੈ ਕਬਿਹੂੰ।
ਜਿਤੋ ਖਰਚ ਜਲ ਆਨਹਿ ਸਬਿਹੂੰ ॥੫॥
ਵਾਹਿਗੁਰੂ ਸਿਮਰਨ ਅੁਰ ਕਰਤਾ।
ਭਾਗ ਜਗੇ ਸ਼ਰਧਾ ਗੁਰ ਧਰਤਾ।
ਖਾਨ ਪਾਨ ਕਿਛੁ ਸਹਿਜੇ ਮਿਲੇ।
ਖਾਇ ਅਲਪ ਸੇਵੈ ਗੁਰ ਭਲੇ ॥੬॥
ਭੋਜਨ ਕੇਰ ਸਾਦ ਨਹਿ ਧਰੈ।
ਮਿਲੈ ਜਥਾ ਸੋ ਖੈਬੋ ਕਰੈ।
ਗਾਗਰ ਕੋ ਸਿਰ ਪਰ ਧਰਿ ਲਾਵੈ।


+ਜਾਪਦਾ ਹੈ ਕਵੀ ਜੀ ਨੇ ਓਥੇ ਆਪ ਫਿਰ ਕੇ ਲੋਕਾਣ ਤੋਣ ਪ੍ਰਸੰਗ ਸੁਣਕੇ ਤੇ ਸੋਧਕੇ ਲਿਖੇ ਹਨ। ਸਾਖੀ ਪੋਥੀ
ਵਿਚ ਨਾਮ ਫੇਰੂ ਹੈ, ਜਿਸਲ਼ ਸੋਧਿਆ ਹੈ।
੧ਪਵਿਜ਼ਤ੍ਰ ਮਨ ਵਾਲਾ।

Displaying Page 280 of 437 from Volume 11