Sri Gur Pratap Suraj Granth

Displaying Page 280 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੨੯੩

੩੯. ।ਕੇਸਰੀ ਚੰਦ ਤੇ ਪੰਮਾ ਅਨਦਪੁਰ ਆਏ॥
੩੮ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੪੦
ਦੋਹਰਾ: ਭੀਮਚੰਦ ਬਿਚ ਸਭਾ ਕੇ, ਦੋਨਹੁ ਪਠੇ ਬੁਲਾਇ।
ਏਕ ਕੇਸਰੀ ਚੰਦ ਕੋ, ਪੰਮਾ ਪ੍ਰੋਹਤ ਆਇ।
ਸੈਯਾ ਛੰਦ: ਦੋਨਹੁ ਕਹਿ ਬਿਠਾਇ ਸਮੁਝਾਯਹੁ
ਨੀਤਿ ਰੀਤਿ ਨੀਕੇ ਤੁਮ ਚੀਨ।
ਪਹੁੰਚਹੁ ਸਤਿਗੁਰ ਕੇ ਸਮੀਪ ਚਲਿ
ਨਮੋ ਕਰਹੁ ਕਰ ਜੋਰਿ ਅਧੀਨ।
ਮਮ ਦਿਸ਼ਿ ਤੇ ਧਰਿ ਚਰਨਿਨ ਪਰ ਕਰ੧
ਬਿਨਤੀ ਭਲੇ ਸੁਨਾਇ ਪ੍ਰਬੀਨ।
ਭਨਹੁ ਪ੍ਰਸੰਸਾ ਪਰਮ ਪ੍ਰਸੰਨ ਕਰਿ
ਜਾਚਹੁ ਵਸਤੁ ਅਜਬ ਇਕ ਤੀਨ੨ ॥੨॥
ਸੁਮਤਿ ਸਹਿਤ ਚਾਤੁਰਤਾ ਰਚਿ ਬਹੁ
ਜੋਣ ਕੋਣ ਲੀਜੈ ਕੀਜੈ ਕਾਜ।
-ਪੁਜ਼ਤ੍ਰ ਹਮਾਰੋ ਅਪਨੋ ਸਮਝਹੁ
ਹਾਨ ਲਾਭ ਕੀ ਸਮਸਰ ਲਾਜ।
ਇਕ ਘਰ ਲਖਹੁ ਰਖਹੁ ਨਿਜ ਕਰੁਨਾ
ਪੁਜ਼ਤ੍ਰ ਬਾਹ ਬਹੁ ਮਿਲੈ ਸਮਾਜ।
ਤਹਾਂ ਆਬਰੂ ਕਰਹੁ ਵਧਾਵਨਿ,
ਸਭਿ ਰਾਜੇ ਜਾਨਹਿ ਸਿਰਤਾਜ- ॥੩॥
ਇਜ਼ਤਾਦਿਕ ਬਹੁ ਕਰਹੁ ਅੁਚਾਰਨਿ,
ਰੁ ਦੇਖਹੁ ਜੇ ਕਾਰਜ ਹੈ ਨ।
ਪੁਨ ਲਾਲਚ ਕੀ ਬਾਤ ਸੁਨਾਵਹੁ
-ਆਵਹਿ ਬਾਹ ਜਬਹਿ ਸੁਖਚੈਨ੩।
ਚਾਰਹੁ ਵਸਤੁ ਸ਼ੀਘ੍ਰ ਪਹੁਚਾਵਹਿ
ਫੇਰ ਨ ਰਾਖਹਿਗੇ ਨਿਜ ਐਨ।
ਚਤਰ ਹਗ਼ਾਰ ਰਜਤਪਨ ਇਨ ਸੰਗ
ਪੂਜਾ ਕਰਹਿ ਆਪ ਕੀ ਦੈਨ- ॥੪॥
ਇਮ ਸਮੁਝਾਇ ਕਹੋ ਅਬਿ ਗਮਨਹੁ


੧ਚਰਨਾਂ ਤੇ ਹਜ਼ਥ ਰਖਕੇ।
੨ਇਕ ਤੇ ਤਿੰਨ = ਚਾਰ।
੩ਜਦੋਣ ਵਿਆਹ ਕੇ ਆਵਾਣਗੇ ਸੁਖ ਅਨਦ ਨਾਲ।

Displaying Page 280 of 372 from Volume 13