Sri Gur Pratap Suraj Granth

Displaying Page 288 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੦੧

੩੯. ।ਸਾਹਿਬਗ਼ਾਦੇ ਜੀ ਨੇ ਘੜੇ ਫੁੰਡਂੇ। ਮਿਜ਼ਠਾ ਖੂਹ ਖਾਰਾ ਹੋਇਆ॥
੩੮ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੪੦
ਦੋਹਰਾ: ਦਿਜ਼ਲੀ ਮਹਿ ਪ੍ਰਵਿਸ਼ੇ ਗੁਰੂ,
ਗਏ ਹਵੇਲੀ ਮਾਂਹਿ।
ਅੁਤਰੇ ਭਯੋ ਬ੍ਰਿਤੰਤ ਜਿਮ,
ਕਹੌਣ ਕਥਾ ਪੁਨ ਤਾਂਹਿ੧ ॥੧॥
ਚੌਪਈ: ਸਰਬ ਪ੍ਰਸੰਗ ਸੁਨਾਵੌਣ ਫੇਰ।
ਜਿਮ ਤੁਰਕੇਸ਼ੁਰ ਅਰੁ ਗੁਰ ਕੇਰ।
ਅਬਿ ਪਟਂੇ ਕੀ ਕਥਾ ਬਖਾਨੌਣ।
ਅਵਸਰ੨ ਇਹਾਂ ਕਹਨਿ ਕੋ ਜਾਨੌਣ ॥੨॥
ਜਬਿ ਤੇ ਸਤਿਗੁਰ ਸੁਤ ਤਜਿ ਆਏ।
ਤਿਨ ਪੀਛੇ ਜਿਮ ਖੇਲ ਮਚਾਏ।
ਨਿਤ ਸ਼ਸਤ੍ਰਨਿ ਸੋਣ ਪ੍ਰੇਮ ਕਰੰਤੇ।
ਜਿਸ ਕਿਸ ਤੇ ਮੰਗਵਾਇ ਰਖੰਤੇ ॥੩॥
ਏਕ ਮੰਚ ਪਰ ਰਾਖਿ ਟਿਕਾਏ।
ਤਿਨ ਢਿਗ ਨਿਤ ਪ੍ਰਤਿ ਧੂਪ ਧੁਖਾਏ।
ਪੁਸ਼ਪ ਅਨੇਕ ਬਰਨ ਅਨਵਾਵੈਣ।
ਕਬਹੂੰ ਗੂੰਦਿ ਮਾਲ ਅਰਪਾਵੈਣ ॥੪॥
ਕਬਹੂੰ ਅੰਜੁਲ ਭਰਹਿ੩ ਚਢਾਵੈਣ।
ਬੰਦਨ ਠਾਨਹਿ ਸੀਸ ਨਿਵਾਵੈਣ।
ਫਿਰਹਿ ਪ੍ਰਦਛਨਾ ਚਹੁਦਿਸ਼ਿ ਤੀਨ।
ਚੰਦਨ ਚਰਚਹਿ ਪ੍ਰੇਮ ਸੁ ਪੀਨ ॥੫॥
ਢਿਗ ਸ਼ਾਹੁਨਿ ਕੇ ਸਿਸ ਜਬਿ ਆਵੈਣ।
ਕਹਿ ਮਹਿਮਾ ਕੋ ਬਹੁਤ ਸੁਨਾਵੈਣ।
ਇਹ ਆਛੋ ਛੋਟੋ ਹਮ ਲਾਇਕ।
ਕਰਹਿ ਪ੍ਰਹਾਰਨ ਰਿਪੁ ਗਨ ਘਾਇਕ ॥੬॥
ਕਰਹਿ ਬਿਲੋਕਨ ਮਾਤੁ ਰੁ ਦਾਦੀ।
-ਕਾ ਲੀਲਾ ਧਾਰਹਿ ਅਹਿਲਾਦੀ।
ਰਚਹਿ ਪਿਤਾਮਾ ਸਮ ਕ੍ਰਿਤ ਏਈ।


੧ਓਥੋਣ ਦੀ ਕਥਾ ਫੇਰ ਕਹਾਂਗਾ।
੨ਸਮਾਂ।
੩ਬੁਜ਼ਕ ਭਰ ਕੇ।

Displaying Page 288 of 492 from Volume 12