Sri Gur Pratap Suraj Granth

Displaying Page 309 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੨੨

੪੨. ।ਪਟਂੇ ਤੋਣ ਵਿਦਾਇਗੀ॥
੪੧ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੪੩
ਦੋਹਰਾ: ਨਿਤਪ੍ਰਤਿ ਗੁਰ ਤਾਰੀ ਕਰਤਿ, ਭਏ ਚਲਨਿ ਕਹੁ ਤਾਰ।
ਇਤਨੇ ਮਹਿ ਆਵਤਿ ਭਯੋ, ਪਠੋ ਜੁ੧ ਗੁਰੂ ਅੁਦਾਰ ॥੧॥
ਚੌਪਈ: ਪਹੁਚੋ ਸਿਜ਼ਖ ਆਨਿ ਤਿਹ ਸਮੈਣ।
ਜੁਗ ਮਾਤਨਿ ਬੰਦਤਿ ਸਿਰ ਨਮੈ।
ਬਿਚਰਤਿ ਆਪ ਦੇਖਿ ਚਲਿ ਆਏ੨।
ਨਰ ਪੰਜਾਬੀ ਲਖਿ ਹਰਿਖਾਏ ॥੨॥
ਸਿਖ ਪਦ ਬੰਦਤਿ ਜੁਗ ਕਰ ਬੰਦਿ।
ਗੁਰ ਕੋ ਸਭਿ ਬਿਧਿ ਕਹੋ ਅਨਦ੩।
ਹਾਥ ਬਿਖੈ ਤੇ ਦੀਨਸਿ ਪਾਤੀ।
ਦੇਖਿ ਤੀਨ ਹੂੰ ਸੀਤਲ ਛਾਤੀ੪ ॥੩॥
ਤਤਛਿਨ ਖੋਲਿ ਪਢਾਵਨਿ ਕੀਨਿ।
ਲਿਖੀ ਕੁਸ਼ਲ ਸਭਿ ਗੁਰੂ ਪ੍ਰਬੀਨ।
੫ਸੰਗਤਿ ਸਹਤ ਮਸੰਦਨ ਸਾਰੇ।
ਹਮ ਦਿਸ਼ਿ ਤੇ ਦਿਹੁ ਖੁਸ਼ੀ ਅੁਚਾਰੇ ॥੪॥
ਸਭਿਹਿਨਿ ਕਹੁ ਬਹੁ ਕਹਹੁ ਦਿਲਾਸਾ।
ਨਿਜ ਦਿਸ਼ਿ ਤੇ ਪੂਰਹੁ ਤਿਨ ਆਸਾ।
ਸਿਖ ਸੰਗਤਿ ਕੋ ਅੁਰ ਹਰਿਖਾਇ।
ਤਾਰ ਹੋਇ ਲਿਹੁ ਨਰ ਸਮੁਦਾਇ ॥੫॥
ਚਲਿ ਪੰਜਾਬ ਦੇਸ਼ ਕੋ ਆਵਹੁ।
ਗਮਨਹੁ ਸੁਖ ਸੋਣ ਨਹਿ ਅੁਤਲਾਵਹੁ।
ਮਗ ਮਹਿ ਪੁਰਿ ਤਿਨ ਮਹਿ ਬਹੁ ਸੰਗਤ।
ਸਿਮਰਹਿ ਸਤਿਗੁਰ ਕਰਿ ਕਰਿ ਪੰਗਤਿ ॥੬॥
ਤਿਨ ਸਭਿਹਿਨਿ ਕਹੁ ਦਰਸ਼ਨ ਦੇਤੇ।
ਪੁਰਹੁ ਮਨੋਰਥ ਸਿਖ ਕਹਿ ਜੇਤੇ੬।
ਸਨੇ ਸਨੇ ਮਗ ਅੁਲਘਨ ਕਰੀਅਹਿ।


੧ਭਾਵ ਜੋ ਸਿਜ਼ਖ ਨਾਵੇਣ ਗੁਰਾਣ ਘਜ਼ਲਿਆ ਸੀ।
੨ਖੇਡਦੇ ਖੇਡਦੇ ਆਪ (ਦਸ਼ਮੇਸ਼ ਜੀ) ਦੇਖਕੇ (ਅੁਸ ਪੁਰਸ਼) ਲ਼ ਆ ਗਏ।
੩ਭਾਵ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਭ ਤਰ੍ਹਾਂ ਦੀ ਆਨਦ ਕੁਸ਼ਲ ਕਹੀ।
੪ਦੇਖਕੇ ਤਿੰਨਾਂ ਭਾਵ ਦੋਵੇਣ ਮਾਤਾ ਜੀ ਤੇ ਸਾਹਿਬਗ਼ਾਦੇ ਜੀ ਦੀ ਛਾਤੀ ਸੀਤਲ ਹੋਈ ਭਾਵ ਸੁਖ ਪ੍ਰਾਪਤ ਹੋਇਆ।
੫ਚਿਜ਼ਠੀ ਦਾ ਮਗ਼ਮੂਨ ਤੁਰਿਆ।
੬ਜਿਤਨੇ ਮਨਰੋਥ ਸਿਜ਼ਖ ਕਹਿਂ।

Displaying Page 309 of 492 from Volume 12