Sri Gur Pratap Suraj Granth

Displaying Page 323 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੩੬

੪੪. ।ਕਾਣਸ਼ੀ ਵਿਜ਼ਚ ਨਿਵਾਸ॥
੪੩ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੪੫
ਦੋਹਰਾ: ਮਿਲੇ ਕੀਨੇ ਸਭਿ ਬੰਦਨਾ, ਸਿਖ ਕਰਿ ਕੈ ਅੁਰ ਭਾਅੁ।
ਗਨ ਮੇਵੇ ਅਰਪਨ ਕਰੇ, ਆਨਦ ਰਿਦ ਨ ਸਮਾਅੁ ॥੧॥
ਚੌਪਈ: ਸਭਿਨਿ ਸੰਗ ਹੁਇ ਲਾਵਨਿ ਠਾਨੇ।
ਡੇਰਾ ਕਰਿਵਾਯਹੁ ਸ਼ੁਭ ਥਾਨੇ।
ਸੁੰਦਰ ਇਕ ਪ੍ਰਯੰਕ ਲੇ ਆਏ।
ਅੁਜ਼ਜਲ ਆਸਤਰਨ ਕੋ ਛਾਏ ॥੨॥
ਸ਼੍ਰੀ ਗੁਰ ਤੇਗ ਬਹਾਦਰ ਨਦਨ।
ਬੈਠਾਰੇ ਕਰਿ ਸਿਜ਼ਖਨਿ ਬੰਦਨ।
ਸਕਲ ਪੁਰੀ ਮਹਿ ਸੁਧਿ ਹੁਇ ਆਈ।
ਦਰਸ਼ਨ ਹਿਤ ਸੰਗਤਿ ਅੁਮਡਾਈ ॥੩॥
ਆਪਸ ਬਿਖੈ ਭਨੈਣ ਨਰ ਨਾਰੀ।
ਆਯੋ ਪ੍ਰਥਮ ਗੁਰੂ ਇਕ ਬਾਰੀ।
ਜਿਹ ਸ਼੍ਰੀ ਤੇਗ ਬਹਾਦਰ ਨਾਮੂ।
ਤਿਨ ਕੇ ਇਹ ਨਦਨ ਅਭਿਰਾਮੂ ॥੪॥
ਜਿਨ ਕੋ ਦਰਸਨ ਪੁਰਵਹਿ ਸਾਰਥ।
ਲੇ ਸ਼ਰਧਾਲੂ ਕਾਰ ਪਦਾਰਥ।
ਘਰ ਮਹਿ ਚਲਿ ਕਰਿ ਨਵਨਿਧਿ ਆਈ।
ਹੋਹਿ ਕੁਭਾਗੀ ਲੇਨਿ ਨ ਜਾਈ ॥੫॥
ਇਮ ਕਹਿ ਲੇ ਲੇ ਕਰਿ ਅੁਪਹਾਰ।
ਮਿਲਿ ਕਰਿ ਚਲੇ ਬ੍ਰਿੰਦ ਨਰ ਨਾਰਿ।
ਆਨਿ ਹਗ਼ਾਰਹੁ ਦਰਸ਼ਨ ਕਰੈਣ।
ਭਾਂਤਿ ਭਾਂਤਿ ਕੀ ਭੇਟਨਿ ਧਰੈਣ ॥੬॥
ਮੂਰਤਿ ਅਲਪ ਸਲੋਨੀ੧ ਦੇਖਿ।
ਸ਼ੁਭ ਗੁਨ ਮਹਿ ਸਭਿਹੂੰਨਿ ਵਿਸ਼ੇਸ਼੨।
ਕਰਹਿ ਸਰਾਹਨਿ ਆਪਸ ਮਾਂਹੀ।
ਇਹ ਗੁਰ ਜੋਧਾ ਬਨਹਿ ਮਹਾਂ ਹੀ ॥੭॥
ਮਹਾਂ ਪ੍ਰਤਾਪਵੰਤ ਮੁਖ ਦਿਪੈ।
ਕੋਣ ਨ ਸ਼੍ਰੇਯ ਹੁਇ ਜੋ ਇਨ ਜਪੈ।


੧ਛੋਟੀ ਤੇ ਸੁੰਦਰ।
੨ਸਾਰਿਆਣ ਤੋਣ ਵਜ਼ਡੇ।

Displaying Page 323 of 492 from Volume 12