Sri Gur Pratap Suraj Granth

Displaying Page 330 of 492 from Volume 12

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੨) ੩੪੩

੪੫. ।ਅਯੁਜ਼ਧਾ ਹੋਕੇ ਲਖਨੌਰ ਪੁਜ਼ਜੇ॥
੪੪ੴੴਪਿਛਲਾ ਅੰਸੂ ਤਤਕਰਾ ਰਾਸਿ ੧੨ ਅਗਲਾ ਅੰਸੂ>>੪੬
ਦੋਹਰਾ: ਸਗਰੀ ਨਿਸ ਮਹਿ ਸਿਖ ਮਿਲੈਣ,
ਸ਼ਬਦ ਅਨਿਕ ਬਿਧਿ ਗਾਇ।
ਤਾਲ ਮ੍ਰਿਦੰਗ ਰਬਾਬ ਤੇ,
ਸਤਿਗੁਰ ਭਲੇ ਰਿਝਾਇ ॥੧॥
ਚੌਪਈ: ਪ੍ਰਾਤਿ ਭਈ ਗੁਰ ਕੀਨਿ ਸ਼ਨਾਨੇ।
ਸਿਜ਼ਖਨਿ ਚਰਨ ਪਖਾਰਨਿ ਠਾਨੇ।
ਚਰਨੋਦਕ ਲੈ ਨਿਜ ਨਿਜ ਧਾਮੂ।
ਪਾਨ ਕਰੋ ਲੇ ਸ਼੍ਰੀ ਪ੍ਰਭੁ ਨਾਮੂ ॥੨॥
ਸਭਿ ਥਲ ਮਹਿ ਛਿਰਕਾਵਨਿ ਕਰੋ।
ਸਹਤ ਕੁਟੰਬ ਸਿਜ਼ਖ ਗਨ ਤਰੋ।
ਵਾਹਿਨ ਹੋਇ ਤਾਰ ਢਿਗ ਆਏ।
ਦਾਸਨਿ ਗਨ ਕੋ ਬਹੁ ਹਰਖਾਏ ॥੩॥
ਦੈ ਧੀਰਜ ਸਭਿਹਿਨਿ ਇਕਸਾਰ।
ਸਤਿਗੁਰ ਹੋਤਿ ਭਏ ਅਸਵਾਰ।
ਨਿਕਸੇ ਕਾਣਸ਼ੀ ਪੁਰਿ ਕੋ ਛੋਰਾ।
ਗਮਨੇ ਕਰਿ ਮੁਖ ਪਸ਼ਚਮਿ ਓਰਾ ॥੪॥
ਆਦਰ ਹੇਤੁ ਪੁਚਾਵਨਿ ਆਏ।
ਖਰੇ ਕਰੇ ਕਹਿ ਗੁਰੁ ਸਮੁਦਾਏ।
ਸਭਿ ਕੋ ਹਟਕਿ ਅਗਾਰੀ ਚਾਲੇ।
ਸੰਦਨ ਮਾਤਨਿ ਆਵਤਿ ਨਾਲੇ ॥੫॥
ਅਪਰ ਬਿਹੀਰ ਸਕਲ ਚਲਿ ਆਵਾ।
ਨਵੋਣ ਸਮਾਜ ਸਮੂਹ ਬਨਾਵਾ।
ਇਸੀ ਰੀਤਿ ਮਾਰਗ ਮਹਿ ਚਲੇ।
ਕਰਤਿ ਅਨੇਕ ਬਿਲਾਸਨਿ ਭਲੇ ॥੬॥
ਡੇਰਾ ਟਿਕਹਿ ਭਾਨੁ ਕੇ ਢਰੇ।
ਗੁਰ ਆਗਵਨ ਜਿ ਸੁਨਿਬੋ ਕਰੇਣ।
ਜਨੁ ਸਿਜ਼ਖਨਿ ਕੋ ਨਵਨਿਧਿ ਪਾਵੈ।
ਆਨਦ ਧਾਰਿ ਧਾਇ ਢਿਗ ਆਵੈਣ ॥੭॥
ਔਚਕ ਗੁਰ ਦਰਸ਼ਨ ਹਮ ਪਾਵਤਿ।
ਜਿਨ ਹਿਤ ਕੋਸ ਹਗ਼ਾਰ ਸਿਧਾਵਤਿ।

Displaying Page 330 of 492 from Volume 12