Sri Gur Pratap Suraj Granth

Displaying Page 339 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੫੪

ਤਾਤਕਾਲ ਕਟਿ ਸੰਕਟ ਜੀ ਕਾ ॥੨੧॥
ਪਾਰੋ ਨੇ ਸਭਿ ਕਹੋ ਪ੍ਰਸੰਗ।
ਜਿਸ ਪ੍ਰਕਾਰ ਆਨੋ ਸੋ ਸੰਗ।
ਸੁਨਿ ਸ਼੍ਰੀ ਅਮਰ ਕਰੀ ਤਬਿ ਕਰੁਨਾ।
ਹਰੋ ਤਿਸੀ ਕੋ ਜਨਮ ਰੁ ਮਰਨਾ ॥੨੨॥
ਸਤਿਗੁਰ ਕੀ ਅੁਰ ਪ੍ਰੀਤਿ ਪਰੀ ਹੈ।
ਮਨ ਬਿਕਾਰ ਕੀ ਪੀਰ ਹਰੀ ਹੈ।
ਭਯੋ ਨਿਹਾਲ ਨਿਬਾਬ ਘਨੇਰਾ।
ਕੇਤਿਕ ਦਿਨ ਗੁਰ ਨਿਕਟ ਬਸੇਰਾ ॥੨੩॥
ਸੰਤ ਸੰਗ ਸਮ ਪਾਰਸ ਛੁਹੋ।
ਹੁਤੋ ਮਨੂਰ ਸੁ ਕੰਚਨ ਭਯੋ।
ਪਰਮਾਨਦ ਪਾਇ ਕਰਿ ਭਲੋ।
ਬਿਦਾ ਹੋਇ ਪਾਰੋ ਸੰਗ ਚਲੋ ॥੨੪॥
ਡਜ਼ਲੇ ਗ੍ਰਾਮ ਨਾਮ ਇਕ ਲਾਲੂ।
ਪ੍ਰੇਮੀ ਪਾਰੋ ਸੰਗ ਬਿਸਾਲੂ।
ਸਤਿਗੁਰ ਜਾਪ ਜਪੇ ਦਿਨ ਰੈਨ।
ਹਰੇ ਬਿਕਾਰਨ ਤੇ ਮਨ ਚੈਨਿ ॥੨੫॥
ਪਾਰੋ ਇਕ ਦਿਨ ਆਵਨਿ ਲਾਗਾ।
ਗੁਰ ਦਰਸ਼ਨ ਕੋ ਮਨ ਅਨੁਰਾਗਾ।
ਕਹਿ ਲਾਲੋ ਗੁਰ ਕੇ ਢਿਗ ਜਾਵਹੁ।
ਮੋ ਕੋ ਭੀ ਦਰਸ਼ਨ ਕਰਿਵਾਵਹੁ ॥੨੬॥
ਤੁਵ ਕਰੁਨਾ ਤੇ ਭਵ੧ ਕੌ ਤਰੌਣ।
ਜਨਮ ਮਰਨ ਤੇ ਮਨ ਮਹਿਣ ਡਰੌਣ।
ਸ਼ਰਨ ਪਰੋ ਗੁਰ ਕੀ ਅਬ ਚਾਹੌਣ।
ਰਿਦੇ ਸੰਦੇਹਿਨ ਸਭਿ ਕੋ ਦਾਹੌਣ ॥੨੭॥
ਸਿਖ ਗੁਰਮੁਖ ਹੋਵਤਿ ਅੁਪਕਾਰੀ।
ਤੁਵ ਪਰਿ ਸਤਿਗੁਰ ਕਰੁਨਾ ਧਾਰੀ।
ਬਧੋ ਪ੍ਰੇਮ ਲਾਲੂ ਕਹੁ ਪਲ ਮੈਣ।
ਪੁਲਕੋ ਤਨ, ਲੋਚਨ ਜਲ ਗਲ ਮੈਣ ॥੨੮॥
ਚਰਨ ਬੰਦਨਾ ਕਰਹਿ ਅਗਾਰੀ।
ਭਯੋ ਅਧੀਰ ਦਰਸ ਕੋ ਭਾਰੀ।


੧ਸੰਸਾਰ।

Displaying Page 339 of 626 from Volume 1